ਸਰਕਾਰ ਨਹੀਂ ਲੈ ਕੇ ਆ ਰਹੀ ਗੋਲਡ ਐਮਨੈਸਟੀ ਸਕੀਮ, ਖ਼ਬਰਾਂ ਨੂੰ ਦੱਸਿਆ ਗਿਆ ਅਫਵਾਹ
ਏਬੀਪੀ ਸਾਂਝਾ | 01 Nov 2019 12:44 PM (IST)
ਸਰਕਾਰ ਸੋਨੇ ਦੇ ਤੌਰ ‘ਤੇ ਜਮਾਂ ਅਣਐਲਾਨੀ ਸੰਪਤੀ ਦਾ ਪਤਾ ਲਗਾਉਣ ਦੇ ਲਈ ਗੋਲਡ ਐਮਨੈਸਟੀ ਸਕੀਮ ਲਿਆਉਣ ਦਾ ਪਲਾਨਿੰਗ ਨਹੀਂ ਕਰ ਰਹੀ। ਅਧਿਕਾਰੀਕ ਸੂਤਰਾਂ ਨੇ ਇਸ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ।
ਨਵੀਂ ਦਿੱਲੀ: ਸਰਕਾਰ ਸੋਨੇ ਦੇ ਤੌਰ ‘ਤੇ ਜਮਾਂ ਅਣਐਲਾਨੀ ਸੰਪਤੀ ਦਾ ਪਤਾ ਲਗਾਉਣ ਦੇ ਲਈ ਗੋਲਡ ਐਮਨੈਸਟੀ ਸਕੀਮ ਲਿਆਉਣ ਦਾ ਪਲਾਨਿੰਗ ਨਹੀਂ ਕਰ ਰਹੀ। ਅਧਿਕਾਰੀਕ ਸੂਤਰਾਂ ਨੇ ਇਸ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਮੀਡੀਆ ‘ਚ ਖ਼ਬਰਾਂ ਆ ਰਹੀਆਂ ਹਨ ਕਿ ਗੋਲਡ ਐਮਨੈਸਟੀ ਸਕੀਮ ਲਿਆ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਆਮਦਨ ਵਿਭਾਗ ਅਜਿਹੀ ਕਿਤੇ ਸਕੀਮ ‘ਤੇ ਵਿਚਾਰ ਨਹੀਂ ਕਰ ਰਿਹਾ ਜਿਹਾ ਮੀਡੀਆ ‘ਚ ਖ਼ਬਰਾਂ ਚਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਜਟ ਪ੍ਰਕਿਰੀਆ ਸ਼ੁਰੂ ਹੋ ਚੁੱਕੀ ਹੈ ਅਤੇ ਆਮਤੌਰ ‘ਤੇ ਬਜਟ ਤੋਂ ਪਹਿਲਾਂ ਇਸ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾਂਦੇ ਹਨ। ਮੀਡੀਆ ‘ਚ ਖ਼ਬਰਾਂ ਹਨ ਕਿ ਨਵੀਂ ਯੋਜਨਾ ਦੇ ਨਾਲ ਸੋਨਾ ਦੇ ਜਮਾਖੋਰਾਂ ਨੂੰ ਕਾਲੇਧਨ ‘ਚ ਕੀਤੇ ਨਿਵੇਸ਼ ਨੂੰ ਵੈਧ ਬਣਾਉਨ ਦਾ ਮੌਕਾ ਮਿਲੇਗਾ। ਇਸ ਦੇ ਲਈ ਉਨ੍ਹਾਂ ਨੂੰ ਆਪਣੇ ਕੋਲ ਮੌਜੂਦ ਸੋਨੇ ਦਾ ਖੁਲਾਸਾ ਕਰਨਾ ਪਵੇਗਾ ਅਤੇ ਇਸ ‘ਤੇ ਟੈਕਸ ਭਰਨਾ ਪਵੇਗਾ। ਅੰਦਾਜ਼ਾ ਹੈ ਕਿ ਭਾਰਤੀਆਂ ਕੋਲ ਕਰੀਬ 20,000 ਟਨ ਸੋਨਾ ਜਮ੍ਹਾ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਾਲੇਧਨ ‘ਤੇ ਲਗਾਮ ਲਗਾਉਨ ਦੀ ਕੋਸ਼ਿਸ਼ਾਂ ਦੇ ਤੌਰ ‘ਤੇ ਅੱਠ ਨਵੰਬਰ 2016 ਨੂੰ 500 ਅਤੇ 100 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ।