PIB Fact Check: ਕੇਂਦਰ ਸਰਕਾਰ (Central Government)  ਦੀਆਂ ਕਈ ਯੋਜਨਾਵਾਂ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਵਾਇਰਲ ਹੋ ਰਹੇ ਹਨ। ਜਿਸ ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ (Indian Government) 3 ਮਹੀਨੇ ਲਈ ਫ੍ਰੀ ਇੰਟਰਨੈੱਟ ਦੀ ਸੁਵਿਧਾ ਦੇ ਰਹੀ ਹੈ। ਜੇਕਰ ਤੁਹਾਡੇ ਕੋਲ ਵੀ ਇਸ ਤਰ੍ਹਾਂ ਦਾ ਕੋਈ ਮੈਸੇਜ ਆਇਆ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਨੂੰ ਫ੍ਰੀ ਇੰਟਰਨੈਂਟ ਦੀ ਸੁਵਿਧਾ ਮਿਲੇਗੀ ਜਾਂ ਨਹੀਂ -

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਮੈਸੇਜ
ਤੁਹਾਨੂੰ ਦਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇਸ ਮੈਸੇਜ ਦੀ ਸੱਚਾਈ ਬਾਰੇ ਪਤਾ ਲਗਾਉਣ ਲਈ ਪੀਆਈਬੀ ਨੇ ਫੈਕਟ ਚੈੱਕ ਕੀਤਾ ਹੈ। ਆਓ ਤੁਹਾਨੂੰ ਮੈਸੇਜ ਦੀ ਸੱਚਾਈ ਦੇ ਬਾਰੇ ਦੱਸਦੇ ਹਾਂ।


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਪੀਆਈਬੀ ਨੇ ਕੀਤਾ ਟਵੀਟ
ਪੀਆਈਬੀ ਨੇ ਆਪਣੇ ਆਫਿਸ਼ੀਅਲ ਟਵਿਟਰ ਹੈਂਡਲ ‘ਤੇ ਟਵੀਟ ‘ਚ ਲਿਖਿਆ ਹੈ ਕਿ ਇੱਕ WhatsApp ਮੈਸੇਜ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ 3 ਮਹੀਨਿਆਂ ਲਈ 100 ਮਿਲੀਅਨ ਉਪਭੋਗਤਾਵਾਂ ਨੂੰ ਮੁਫਤ ਇੰਟਰਨੈੱਟ ਪ੍ਰਦਾਨ ਕਰ ਰਹੀ ਹੈ।

ਇਸ ਤਰ੍ਹਾਂ ਦੇ ਮੈਸੇਜ ਤੋਂ ਹੋ ਰਹੋ ਸਾਵਧਾਨ
ਪੀਆਈਬੀ ਨੇ ਫੈਕਟ ਚੈੱਕ ਦੇ ਬਾਅਦ ‘ਚ ਇਸ ਮੈਸੇਜ ਨੂੰ ਪੂਰੀ ਤਰ੍ਹਾਂ ਨਾਲ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਤਰ੍ਹਾਂ ਦੇ ਮੈਸੇਜ ‘ਚ ਸਾਰੇ ਲੋਕ ਸਾਵਧਾਨ ਰਹਿਣ। ਪੀਆਈਬੀ ਨੇ ਲੋਕਾਂ ਨੂੰ ਅਜਿਹੇ ਮੈਸੇਜ ਨੂੰ ਅੱਗੇ ਫਾਰਵਰਡ ਨਹੀਂ ਕਰਨ ਨੂੰ ਕਰਨ ਨੂੰ ਕਿਹਾ। ਅਜਿਹੇ ਮੈਸੇਜ ‘ਦੇ ਬਹਿਕਾਵੇ ‘ਚ ਆ ਕੇ ਤੁਸੀਂ ਆਪਣੀ ਨਿੱਜੀ ਜਾਣਕਾਰੀ ਅਤੇ ਪੈਸਿਆਂ ਨੂੰ ਖਤਰੇ ‘ਚ ਪਾ ਸਕਦੇ ਹੋ।

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਸਰਕਾਰ ਨੇ ਨਹੀਂ ਕੀਤੀ ਅਜਿਹੀ ਕੋਈ ਘੋਸ਼ਣਾ
ਪੀਆਈਬੀ ਨੇ ਆਪਣੇ ਫੈਕਟ ਚੈੱਕ ‘ਚ ਲਿਖਿਆ ਹੈ ਕਿ ਭਾਰਤ ਸਰਕਾਰ ਵੱਲੋਂ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ । ਅਜਿਹੇ ਕਿਸੇ ਫਰਜ਼ੀ ਮੈਸੇਜ ਦੇ  ਲਿੰਕ ‘ਤੇ ਆਪਣੀ ਕੋਈ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ ਅਤੇ ਨਾ ਹੀ ਇਹਨਾਂ ਨੂੰ ਫਾਰਵਰਡ ਕਰੋ।

ਜਾਣੋ ਕਿਵੇਂ ਕਰਾ ਸਕਦੇ ਹੋ ਫੈਕਟ ਚੈੱਕ ?
ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਤਾਂ ਤੁਸੀਂ ਉਸਦੀ ਸੱਚਾਈ ਬਾਰੇ ਪਤਾ ਲਗਾਉਣ ਲਈ ਫੈਕਟ ਚੈੱਕ ਕਰਵਾ ਸਕਦੇ ਹੋ। ਤੁਸੀਂ ਪੀਆਈਬੀ ਜ਼ਰੀਏਫੈਕਟ ਚੈੱਕ ਕਰਵਾ ਸਕਦੇ ਹੋ। ਇਸ ਲਈ ਤੁਹਾਨੂੰ ਆਫੀਸ਼ੀਅਲ ਲਿੰਕhttps://factcheck.pib.gov.in/ ’ਤੇ ਵਿਜ਼ਿਟ ਕਰਨਾ ਹੈ। ਇਸ ਦੇ ਇਲਾਵਾ ਤੁਹਾਨੂੰ ਵਟਸਐਪ ਨੰਬਰ +918799711259 ਜਾਂ ਈਮੇਲ: pibfactcheck@gmail.com ‘ਤੇ ਵੀ ਵੀਡੀਓ ਭੇਜ ਸਕਦੇ ਹੋ।


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ