Government to soon replace toll plaza with GPS based tracking system Nitin Gadkari


GPS based toll tracking system: ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦੀ ਹੀ ਜੀਪੀਐਸ ਆਧਾਰਤ ਟੋਲ ਟ੍ਰੈਕਿੰਗ ਸਿਸਟਮ ਲਿਆਵੇਗੀ, ਜਿਸ ਵਿੱਚ ਆਮ ਆਦਮੀ ਨੂੰ ਟੋਲ ਪਲਾਜ਼ਾ 'ਤੇ ਵਧੇਰੇ ਸਮਾਂ ਨਹੀਂ ਰੁਕਣਾ ਪਵੇਗਾ। ਇਸ ਤਹਿਤ GPS ਇਮੇਜਿੰਗ ਰਾਹੀਂ ਟੋਲ ਕੱਟਿਆ ਜਾਵੇਗਾ।


ਨਿਤਿਨ ਗਡਕਰੀ ਨੇ ਸੰਸਦ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ 'ਚ ਕੋਈ ਟੋਲ ਪਲਾਜ਼ਾ ਨਹੀਂ ਲੱਗੇਗਾ, ਜਿਸ ਕਾਰਨ ਟੋਲ ਲਾਈਨ ਖ਼ਤਮ ਹੋ ਜਾਵੇਗੀ। ਵਾਹਨਾਂ ਤੋਂ ਟੋਲ ਇਕੱਠਾ ਕਰਨ ਲਈ ਜੀਪੀਐਸ ਅਧਾਰਤ ਟਰੈਕਿੰਗ ਸਿਸਟਮ ਵਿਕਸਤ ਕੀਤਾ ਜਾ ਰਿਹਾ ਹੈ। ਇਸ ਵਿੱਚ ਜਿਵੇਂ ਹੀ ਤੁਸੀਂ ਟੋਲ ਪਲਾਜ਼ਾ ਨੂੰ ਪਾਰ ਕਰਦੇ ਹੋ, ਤੁਹਾਡੇ ਬੈਂਕ ਖਾਤੇ ਵਿੱਚੋਂ ਟੋਲ ਕੱਟ ਲਿਆ ਜਾਵੇਗਾ।


ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਟੋਲ ਪਲਾਜ਼ਿਆਂ ਨੂੰ ਜੀਪੀਐਸ ਅਧਾਰਤ ਟਰੈਕਿੰਗ ਟੋਲ ਸਿਸਟਮ ਨਾਲ ਬਦਲਣ ਲਈ ਨਵੀਂ ਨੀਤੀ ਲਿਆਏਗੀ। ਨਵੀਂ ਨੀਤੀ ਪੇਸ਼ ਕਰਨ ਲਈ ਤਿਆਰ ਹੋ ਰਹੀ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਆਮ ਆਦਮੀ ਨੂੰ ਟੋਲ ਟੈਕਸ ਵਿੱਚ ਰਾਹਤ ਦੇਣ ਦੀ ਗੱਲ ਕਰਦਿਆਂ ਕਿਹਾ ਕਿ 60 ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਹੀ ਟੋਲ ਪਲਾਜ਼ਾ ਹੋਣਾ ਚਾਹੀਦਾ ਹੈ। ਜੇਕਰ ਇਸ ਤੋਂ ਵੱਧ ਟੋਲ ਹੁੰਦਾ ਹੈ ਤਾਂ ਇਨ੍ਹਾਂ ਨੂੰ 3 ਮਹੀਨਿਆਂ ਦੇ ਅੰਦਰ ਬੰਦ ਕਰ ਦਿੱਤਾ ਜਾਵੇਗਾ।


ਦੇਸ਼ 'ਚ ਚੱਲ ਰਹੇ ਵਿਕਾਸ ਕਾਰਜਾਂ 'ਤੇ ਅੱਗੇ ਬੋਲਦੇ ਹੋਏ ਨਿਤਿਨ ਗਡਕਰੀ ਨੇ ਕਿਹਾ ਕਿ ਜੰਮੂ-ਕਸ਼ਮੀਰ '7,000 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਲਗਪਗ 1000 ਲੋਕ -8 ਡਿਗਰੀ ਸੈਲਸੀਅਸ ਵਿੱਚ ਜ਼ੋਜਿਲਾ ਸੁਰੰਗ ਦੇ ਅੰਦਰ ਕੰਮ ਕਰ ਰਹੇ ਹਨ। ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ 'ਤੇ ਕੰਮ ਚੱਲ ਰਿਹਾ ਹੈ। ਇਸ ਸਾਲ ਦੇ ਅੰਤ ਤੱਕ ਅਸੀਂ ਸ਼੍ਰੀਨਗਰ ਤੋਂ 20 ਘੰਟਿਆਂ ਵਿੱਚ ਮੁੰਬਈ ਪਹੁੰਚ ਸਕਾਂਗੇ।


ਇਸ ਤੋਂ ਇਲਾਵਾ ਉਨ੍ਹਾਂ ਕਿਹਾ, ਅਸੀਂ ਇਹ ਲਾਜ਼ਮੀ ਕਰ ਦਿੱਤਾ ਹੈ ਕਿ 8 ਯਾਤਰੀਆਂ ਤੱਕ ਦੀ ਹਰੇਕ ਕਾਰ ਵਿੱਚ 6 ਏਅਰਬੈਗ ਹੋਣੇ ਚਾਹੀਦੇ ਹਨ। ਆਟੋਮੋਬਾਈਲ ਉਦਯੋਗ ਨੇ ਵਧੇ ਹੋਏ ਖ਼ਰਚਿਆਂ ਦੀ ਸ਼ਿਕਾਇਤ ਕੀਤੀ ਹੈ ਪਰ ਅਸੀਂ ਗਰੀਬ ਖਪਤਕਾਰਾਂ ਦੀ ਜਾਨ ਦੀ ਕੀਮਤ 'ਤੇ ਅਮੀਰਾਂ ਨੂੰ ਸੁਰੱਖਿਆ ਨਹੀਂ ਦੇਵਾਂਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਾਰਾਂ ਵਿੱਚ ਦੋ ਏਅਰਬੈਗ ਲਾਜ਼ਮੀ ਕੀਤੇ ਹਨ।


ਇਹ ਵੀ ਪੜ੍ਹੋ: Former Punjab CMs : ਚੰਡੀਗੜ੍ਹ ਬਾਰੇ ਕੇਂਦਰ ਦੇ ਫੈਸਲੇ ਨੂੰ ਲੈ ਕੇ ਕੈਪਟਨ ਤੇ ਬਾਦਲ ਆਹਮੋ-ਸਾਹਮਣੇ, ਕੈਪਟਨ ਕੇਂਦਰ ਦੇ ਹੱਕ 'ਚ ਡਟੇ