India Blocks Pakistani YouTube Channels: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਭਾਰਤ ਵਿਰੋਧੀ ਪ੍ਰਚਾਰ ਅਤੇ ਫਰਜ਼ੀ ਖ਼ਬਰਾਂ ਫੈਲਾਉਣ ਦੇ ਮਾਮਲੇ ਵਿੱਚ ਪਾਕਿਸਤਾਨ ਦੇ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਖੁਫੀਆ ਏਜੰਸੀਆਂ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯਤਨਾਂ ਤੋਂ ਬਾਅਦ ਕੀਤੀ ਗਈ ਹੈ।
ਕੇਂਦਰ ਮੁਤਾਬਕ, ਇਹ ਚੈਨਲ ਕਸ਼ਮੀਰ, ਭਾਰਤੀ ਫੌਜ, ਭਾਰਤ ਵਿੱਚ ਘੱਟ ਗਿਣਤੀ ਭਾਈਚਾਰਿਆਂ, ਰਾਮ ਮੰਦਰ, ਸੀਡੀਐਸ ਜਨਰਲ ਰਾਵਤ ਆਦਿ ਬਾਰੇ ਗਲਤ ਸਮੱਗਰੀ ਤਿਆਰ ਕਰ ਰਹੇ ਸੀ। ਚੈਨਲਾਂ ਬਾਰੇ ਕਿਹਾ ਗਿਆ ਹੈ ਕਿ ਇਹ ਸਾਰੇ ਯੂ-ਟਿਊਬ ਚੈਨਲ ਕਿਸਾਨ ਅੰਦੋਲਨ ਅਤੇ ਸੀਏਏ ਵਿਰੋਧੀ ਪ੍ਰਦਰਸ਼ਨਾਂ ਵਰਗੇ ਮੁੱਦਿਆਂ 'ਤੇ ਸਮੱਗਰੀ ਪੋਸਟ ਕਰ ਰਹੇ ਸੀ ਅਤੇ ਘੱਟ ਗਿਣਤੀਆਂ ਨੂੰ ਸਰਕਾਰ ਵਿਰੁੱਧ ਭੜਕਾ ਰਹੇ ਸੀ। ਕੇਂਦਰ ਨੇ ਕਿਹਾ ਹੈ ਕਿ ਇਹ ਖਦਸ਼ਾ ਵੀ ਸੀ ਕਿ ਇਹ ਚੈਨਲ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਲੋਕਤੰਤਰੀ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਲਈ ਸਮੱਗਰੀ ਪੋਸਟ ਕਰਨਗੇ।
ਨਵਾਂ ਪਾਕਿਸਤਾਨ ਸਮੂਹ ਫੈਲਾ ਰਿਹਾ ਗਲਤ ਜਾਣਕਾਰੀ: ਸਰਕਾਰ
ਕੇਂਦਰ ਦਾ ਕਹਿਣਾ ਹੈ ਕਿ ਨਵਾਂ ਪਾਕਿਸਤਾਨ ਗਰੁੱਪ (ਐਨਪੀਜੀ) ਭਾਰਤ ਵਿਰੋਧੀ ਪ੍ਰਚਾਰ ਮੁਹਿੰਮ ਚਲਾਉਣ ਵਿਚ ਸ਼ਾਮਲ ਹੈ। ਇਸ ਨੂੰ ਪਾਕਿਸਤਾਨ ਤੋਂ ਹੀ ਚਲਾਇਆ ਜਾ ਰਿਹਾ ਸੀ। ਉਸ ਦੇ ਕਈ ਯੂ-ਟਿਊਬ ਚੈਨਲ ਹਨ ਅਤੇ ਇਨ੍ਹਾਂ ਤੋਂ ਇਲਾਵਾ ਕੁਝ ਸਿੰਗਲ ਯੂ-ਟਿਊਬ ਚੈਨਲ ਵੀ ਹਨ, ਜੋ ਐਨਪੀਜੀ ਨਾਲ ਸਬੰਧਤ ਨਹੀਂ ਹਨ।
ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਚੈਨਲਾਂ ਦੇ 35 ਲੱਖ ਤੋਂ ਵੱਧ ਗਾਹਕ ਹਨ ਅਤੇ ਹੁਣ ਤੱਕ ਇਨ੍ਹਾਂ ਦੇ ਵੀਡੀਓਜ਼ ਨੂੰ 55 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਵੀ ਕਿਹਾ ਗਿਆ ਹੈ ਕਿ ਨਵਾਂ ਪਾਕਿਸਤਾਨ ਗਰੁੱਪ ਪਾਕਿਸਤਾਨ ਦੇ ਨਿਊਜ਼ ਚੈਨਲਾਂ ਦੇ ਐਂਕਰਾਂ ਰਾਹੀਂ ਚਲਾਇਆ ਜਾ ਰਿਹਾ ਹੈ।
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜ਼ਿਆਦਾਤਰ ਸਮੱਗਰੀ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਸੀ ਅਤੇ ਤੱਥ ਵੀ ਗਲਤ ਸੀ। ਇਸ ਲਈ ਸਰਕਾਰ ਵੱਲੋਂ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦਿਆਂ ਸੂਚਨਾ ਤਕਨਾਲੋਜੀ ਦੇ ਨਿਯਮ 16 ਤਹਿਤ ਇਨ੍ਹਾਂ ਚੈਨਲਾਂ ਅਤੇ ਵੈੱਬਸਾਈਟਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਹਾਲੀਵੁੱਡ ਸੀਰੀਜ਼ Lucifer 'ਚ Shehnaaz Gill ਦੀ ਐਂਟਰੀ! ਪੋਸਟਰ ਦੇਖ ਹੈਰਾਨ ਹੋਏ ਫੈਨਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin