ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਕੰਪਨੀ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਨੂੰ ਸਰਕਾਰੀ ਪੈਨਲ ਨੇ ਵੱਡਾ ਝਟਕਾ ਦਿੱਤਾ ਹੈ। ਸਰਕਾਰੀ ਪੈਨਲ ਨੇ 2-15 ਸਾਲ ਦੀ ਉਮਰ ਦੇ ਬੱਚਿਆਂ 'ਤੇ ਕੋਵੋਵੈਕਸ ਟੀਕੇ ਦੇ ਪੜਾਅ II ਜਾਂ III ਦੀ ਕਲੀਨੀਕਲ ਅਜ਼ਮਾਇਸ਼ ਨੂੰ ਹਰੀ ਝੰਡੀ ਨਹੀਂ ਦਿੱਤੀ ਹੈ। ਪੀਟੀਆਈ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।


ਕੋਵੋਵੈਕਸ ਨੂੰ ਕਿਸੇ ਵੀ ਦੇਸ਼ ਵਿੱਚ ਮਨਜ਼ੂਰੀ ਨਹੀਂ ਦਿੱਤੀ- ਸਰਕਾਰੀ ਪੈਨਲ


ਸੀਰਮ ਇੰਸਟੀਚਿਊਟ ਨੇ ਸੋਮਵਾਰ ਨੂੰ ਡੀਸੀਜੀਆਈ ਨੂੰ 2 ਤੋਂ 18 ਸਾਲ ਦੀ ਉਮਰ ਸਮੂਹ ਦੇ 920 ਬੱਚਿਆਂ 'ਤੇ ਕਲੀਨੀਕਲ ਅਜ਼ਮਾਇਸ਼ਾਂ ਲਈ ਅਰਜ਼ੀ ਦਿੱਤੀ ਸੀ ਪਰ ਸੂਤਰਾਂ ਮੁਤਾਬਕ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਦੀ ਮਾਹਰ ਕਮੇਟੀ ਨੇ ਇਹ ਕਹਿੰਦੇ ਹੋਏ ਟਰਾਇਲ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕੋਵੋਵੈਕਸ ਨੂੰ ਕਿਸੇ ਵੀ ਦੇਸ਼ ਵਿੱਚ ਮਨਜ਼ੂਰੀ ਨਹੀਂ ਦਿੱਤੀ।


ਦਰਅਸਲ, ਸੀਰਮ ਇੰਸਟੀਚਿਊਟ ਨੇ ਅਗਸਤ 2020 ਵਿੱਚ ਯੂਐਸ-ਅਧਾਰਤ ਟੀਕਾ ਕੰਪਨੀ ਨੋਵਾਵੈਕਸ ਇੰਕ. ਨਾਲ ਲਾਇਸੈਂਸ ਸਮਝੌਤੇ ਦਾ ਐਲਾਨ ਕੀਤਾ ਸੀ। ਨੋਵਾਵੈਕਸ ਵੱਲੋਂ ਤਿਆਰ ਕੀਤੇ ਕੋਵਿਡ-19 ਦੇ ਟੀਕੇ ਦਾ ਨਾਂ ਭਾਰਤ ਵਿੱਚ ਕੋਵੋਵੈਕਸ ਰੱਖਿਆ ਗਿਆ ਹੈ। ਸੀਰਮ ਇੰਸਟੀਚਿਊਟ ਇਸ ਸਮੇਂ ਦੇਸ਼ ਵਿੱਚ 'ਕੋਵੀਸ਼ੀਲਡ' ਟੀਕਾ ਤਿਆਰ ਕਰ ਰਿਹਾ ਹੈ। 'ਕੋਵੋਵੈਕਸ' ਦੂਸਰਾ ਟੀਕਾ ਹੈ ਜੋ ਇਸ ਵੱਲੋਂ ਵਿਕਸਤ ਕੀਤਾ ਜਾ ਰਿਹਾ ਹੈ।


ਆਦਰ ਪੂਨਾਵਾਲਾ ਦਾ ਦਾਅਵਾ-


ਕੋਵੋਵੈਕਸ ਬਾਰੇ ਕੰਪਨੀ ਦੇ ਸੀਈਓ ਆਦਰ ਪੂਨਾਵਾਲਾ ਨੇ ਕਿਹਾ, "ਇਹ ਟੀਕਾ 18 ਸਾਲ ਤੋਂ ਘੱਟ ਉਮਰ ਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਕਰਨ ਦੀ ਵੱਡੀ ਸੰਭਾਵਨਾ ਰੱਖਦਾ ਹੈ। ਇਸ ਦੇ ਟਰਾਇਲ ਅਜੇ ਵੀ ਜਾਰੀ ਹਨ। ਅਸੀਂ ਉਮੀਦ ਕਰਦੇ ਹਾਂ ਕਿ ਇਸ ਸਾਲ ਕੋਵੋਵੈਕਸ ਸਤੰਬਰ ਤੱਕ ਜਨਤਾ ਨੂੰ ਉਪਲਬਧ ਕਰਵਾਏ ਜਾਣਗੇ।"


ਇਹ ਵੀ ਪੜ੍ਹੋ: Kotkapura Firing Case: ਕੋਟਕਪੂਰਾ ਗੋਲੀ ਕਾਂਡ 'ਚ ਢੱਡਰੀਆਂ ਵਾਲਾ ਤੇ ਪੰਥਪ੍ਰੀਤ ਸਿੰਘ ਤੋਂ ਹੋਏਗੀ ਪੁੱਛਗਿੱਛ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904