ਨਵੀਂ ਦਿੱਲੀ: ਮੋਦੀ ਸਰਕਾਰ ਨੇ ਨਿੱਜੀਕਰਨ ਵੱਲ ਸਭ ਤੋਂ ਵੱਡਾ ਕਦਮ ਚੁੱਕਿਆ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਸਰਕਾਰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਸਣੇ ਜਨਤਕ ਖੇਤਰ ਦੀਆਂ ਪੰਜ ਬਲੂ-ਚਿੱਪ ਇਕਾਈਆਂ ਵੇਚਣ ਜਾ ਰਹੀ ਹੈ। ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਰਕਾਰੀ ਹਿੱਸਾ ਵੇਚਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼ਿਪਿੰਗ ਕਾਰਪੋਰੇਸ਼ਨ ਆਫ਼ ਇੰਡੀਆ ਤੇ ਕੰਟੇਨਰ ਕਾਰਪੋਰੇਸ਼ਨ ਆਫ਼ ਇਡੀਆ ਦੀ ਹਿੱਸੇਦਾਰੀ ਵੀ ਵੇਚੀ ਜਾਵੇਗੀ। ਕਿਸੇ ਸਮੇਂ ਨਿੱਜੀਕਾਰਨ ਦਾ ਵਿਰੋਧ ਕਰਨ ਵਾਲੀ ਬੀਜੇਪੀ ਸਰਕਾਰ ਦਾ ਇਹ ਸਭ ਤੋਂ ਵੱਡਾ ਕਦਮ ਹੈ। ਇਹ ਕੰਪਨੀਆਂ ਸਰਕਾਰੀ ਖੇਤਰ ਦੀ ਸ਼ਾਨ ਮੰਨੀਆਂ ਜਾਂਦੀਆਂ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਸਰਕਾਰ ਨੁਮਾਲੀਗੜ੍ਹ ਰਿਫਾਇਨਰੀ ਨੂੰ ਛੱਡ ਕੇ ਬੀਪੀਸੀਐਲ ’ਚ ਆਪਣੇ 53.29 ਫ਼ੀਸਦੀ ਹਿੱਸੇ ਨੂੰ ਵੇਚੇਗੀ। ਇਸ ਤੋਂ ਇਲਾਵਾ ਸਰਕਾਰ ਟੀਐਚਡੀਸੀ ਇੰਡੀਆ ਤੇ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ ’ਚੋਂ ਵੀ ਆਪਣਾ ਹਿੱਸਾ ਵੇਚੇਗੀ।