7th Pay Commission: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮੋਦੀ ਸਰਕਾਰ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਪ੍ਰਤੀ ਕਾਫ਼ੀ ਦਿਆਲੂ ਹੋਈ ਵਿਖਾਈ ਦੇ ਰਹੀ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀਏ DA) ਤੇ ਮਹਿੰਗਾਈ ਰਾਹਤ (ਡੀਆਰ DR) ਵਿੱਚ ਵਾਧਾ ਕੀਤਾ ਹੈ। ਵਧੇ ਹੋਏ ਡੀਏ ਨਾਲ 48 ਲੱਖ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ 65 ਲੱਖ ਪੈਨਸ਼ਨਰਾਂ ਦੀ ਮਦਦ ਹੋਵੇਗੀ।
ਇਸ ਦੇ ਨਾਲ ਹੀ, ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਉਪਲਬਧ ਮਕਾਨ ਕਿਰਾਇਆ ਭੱਤੇ (HRA) ਵਿੱਚ ਵੀ ਵਾਧਾ ਕੀਤਾ ਹੈ। ਡੀਏ (DA) ਤੇ ਡੀਆਰ (DR) ਤੋਂ ਬਾਅਦ, ਹੁਣ ਮਕਾਨ ਕਿਰਾਇਆ ਭੱਤਾ (ਐਚਆਰਏ-HRA) ਵਿੱਚ ਵਾਧੇ ਕਾਰਨ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਬਹੁਤ ਵਾਧਾ ਹੋਇਆ ਹੈ।
ਇਸ ਦੌਰਾਨ ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਇੰਪਲਾਈਜ਼ ਹਾਊਸ ਬਿਲਡਿੰਗ ਐਡਵਾਂਸ (ਐਚਬੀਏ- HBA) ਸਕੀਮ ਦਾ ਵਿਸਤਾਰ ਕੀਤਾ ਹੈ। ਜਿਹੜੇ ਕਰਮਚਾਰੀ ਹਾਊਸ ਬਿਲਡਿੰਗ ਐਡਵਾਂਸ (HBA) ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਇਸ ਯੋਜਨਾ ਦਾ ਲਾਭ 31 ਮਾਰਚ, 2022 ਤੱਕ ਵਧਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ, ਸਰਕਾਰ 7.9 ਫੀਸਦੀ ਦੀ ਦਰ 'ਤੇ ਕਰਜ਼ਾ ਮੁਹੱਈਆ ਕਰਵਾ ਰਹੀ ਹੈ। ਜੇ ਕੋਈ ਸਰਕਾਰੀ ਕਰਮਚਾਰੀ ਆਪਣਾ ਘਰ ਖਰੀਦਣਾ ਚਾਹੁੰਦਾ ਹੈ, ਤਾਂ ਮਾਰਚ 2022 ਤੱਕ ਉਸਨੂੰ ਸਸਤੀਆਂ ਦਰਾਂ 'ਤੇ ਹੋਮ ਲੋਨ ਦੀ ਸਹੂਲਤ ਮਿਲੇਗੀ। ਇਸ ਯੋਜਨਾ ਦੇ ਤਹਿਤ, ਕੇਂਦਰੀ ਕਰਮਚਾਰੀ ਆਪਣਾ ਘਰ ਬਣਾ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਜੁਲਾਈ 2021 ਤੋਂ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਦੇ 11 ਡੀਏ ਤੇ ਡੀਆਰ ਵਿੱਚ ਭਾਰੀ ਵਾਧਾ ਕੀਤਾ ਹੈ। ਦਰਅਸਲ, ਕੋਰੋਨਾ ਮਹਾਂਮਾਰੀ ਦੇ ਕਾਰਨ, ਕੇਂਦਰ ਸਰਕਾਰ ਨੇ ਪਿਛਲੇ ਸਾਲ ਜਨਵਰੀ ਤੋਂ ਮਹਿੰਗਾਈ ਭੱਤੇ ਵਿੱਚ ਵਾਧੇ 'ਤੇ ਰੋਕ ਲਗਾ ਦਿੱਤੀ ਸੀ। ਇਸ ਵਿੱਚ 1 ਜਨਵਰੀ, 2020 ਤੋਂ 3 ਪ੍ਰਤੀਸ਼ਤ ਵਾਧਾ, 1 ਜੁਲਾਈ, 2020 ਤੋਂ 4 ਪ੍ਰਤੀਸ਼ਤ ਤੇ 1 ਜਨਵਰੀ, 2021 ਤੋਂ 4 ਪ੍ਰਤੀਸ਼ਤ ਵਾਧਾ ਸ਼ਾਮਲ ਹੈ।
ਰੋਕਿਆ ਮਹਿੰਗਾਈ ਭੱਤਾ ਬਹਾਲ ਕਰਨ ਨਾਲ, ਕੇਂਦਰੀ ਕਰਮਚਾਰੀਆਂ ਦਾ ਡੀਏ ਹੁਣ 17 ਫੀਸਦੀ ਤੋਂ ਵਧ ਕੇ 28 ਫੀਸਦੀ ਹੋ ਗਿਆ ਹੈ। ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਕੇਂਦਰ ਸਰਕਾਰ ਜੂਨ 2021 ਲਈ ਮਹਿੰਗਾਈ ਭੱਤੇ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਡੀਏ ਵਿੱਚ 3 ਫੀਸਦੀ ਦਾ ਵਾਧਾ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਾਧੇ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਡੀਏ 31 ਫੀਸਦੀ ਹੋ ਜਾਵੇਗਾ।
ਡੀਏ ਤੇ ਡੀਆਰ ਵਿੱਚ ਵਾਧੇ ਤੋਂ ਬਾਅਦ, ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮਕਾਨ ਕਿਰਾਇਆ ਭੱਤੇ (ਐਚਆਰਏ) ਵਿੱਚ ਵੀ ਵਾਧਾ ਕੀਤਾ ਹੈ। ਸਰਕਾਰ ਨੇ ਐਚਆਰਏ ਵਧਾ ਕੇ 27 ਫੀਸਦੀ ਕਰ ਦਿੱਤਾ ਹੈ। ਮਹਿੰਗਾਈ ਭੱਤੇ ਤੋਂ ਬਾਅਦ, ਹੁਣ ਮਕਾਨ ਕਿਰਾਇਆ ਭੱਤੇ (ਐਚਆਰਏ) ਵਿੱਚ ਵਾਧਾ ਕੇਂਦਰੀ ਕਰਮਚਾਰੀਆਂ ਲਈ ਇੱਕ ਸਮੱਸਿਆ ਬਣ ਗਿਆ ਹੈ।
ਐਚਆਰਏ ਨੂੰ ਵੱਖ-ਵੱਖ ਸ਼੍ਰੇਣੀਆਂ ਲਈ 1-3 ਫ਼ੀਸਦੀ ਵਧਾ ਦਿੱਤਾ ਗਿਆ ਹੈ। ਵਿੱਤ ਮੰਤਰਾਲੇ ਦੇ ਆਦੇਸ਼ ਦੇ ਅਨੁਸਾਰ, ਹੁਣ ਕੇਂਦਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਸ਼ਹਿਰ ਅਨੁਸਾਰ 27 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 9 ਪ੍ਰਤੀਸ਼ਤ ਮਕਾਨ ਕਿਰਾਇਆ ਭੱਤਾ ਮਿਲੇਗਾ। ਵਰਤਮਾਨ ਵਿੱਚ, ਇਹ ਤਿੰਨੋਂ ਕਲਾਸਾਂ ਲਈ 24 ਪ੍ਰਤੀਸ਼ਤ, 16 ਪ੍ਰਤੀਸ਼ਤ ਅਤੇ 8 ਪ੍ਰਤੀਸ਼ਤ ਹੈ।
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
ਏਬੀਪੀ ਸਾਂਝਾ
Updated at:
09 Aug 2021 03:39 PM (IST)
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ (ਡੀਏ DA) ਤੇ ਮਹਿੰਗਾਈ ਰਾਹਤ (ਡੀਆਰ DR) ਵਿੱਚ ਵਾਧਾ ਕੀਤਾ ਹੈ।
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ
NEXT
PREV
Published at:
09 Aug 2021 03:39 PM (IST)
- - - - - - - - - Advertisement - - - - - - - - -