ਸ੍ਰੀਨਗਰ: 15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਵੱਡੀ ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਆਪਣੇ ਲਾਂਚਿੰਗ ਪੈਡ ਨੂੰ ਮੁੜ ਸਰਗਰਮ ਕਰ ਦਿੱਤਾ ਹੈ। ਇਨ੍ਹਾਂ ਲਾਂਚਿੰਗ ਪੈਡਾਂ 'ਤੇ ਲਗਪਗ ਢਾਈ ਸੌ ਅੱਤਵਾਦੀ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।
ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ ਲਾਂਚਿੰਗ ਪੈਡਸ ਨੂੰ ISI ਨੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਸਹਿਯੋਗ ਨਾਲ ਸਰਗਰਮ ਕੀਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਨੇ ਰਾਜ ਵਿੱਚ ਖੂਨ-ਖਰਾਬੇ ਨੂੰ ਉਤਸ਼ਾਹਤ ਕਰਨ ਲਈ ਗਜ਼ਵਾਤ ਨਾਂ ਦੀ ਇੱਕ ਸੰਸਥਾ ਵੀ ਬਣਾਈ ਹੈ।
ਸ਼ੱਕਰਗੜ੍ਹ ਵਿੱਚ ਡ੍ਰੋਨ ਸਾਜ਼ਿਸ਼ ਦਾ ਕੰਟਰੋਲ ਰੂਮ, ISI ਨੇ ਹਮਲਾ ਬ੍ਰਿਗੇਡ ਬਣਾਈ
ਪਾਕਿਸਤਾਨ ਲੰਬੇ ਸਮੇਂ ਤੋਂ ਭਾਰਤ ਵਿਰੁੱਧ ਡ੍ਰੋਨ ਸਾਜ਼ਿਸ਼ ਨੂੰ ਅੰਜਾਮ ਦੇ ਰਿਹਾ ਹੈ। ਪਾਕਿਸਤਾਨ ਹਰ ਰੋਜ਼ ਪੰਜਾਬ ਤੇ ਜੰਮੂ-ਕਸ਼ਮੀਰ ਨੂੰ ਡ੍ਰੋਨ ਭੇਜ ਰਿਹਾ ਹੈ। ਪਾਕਿਸਤਾਨ ਨੇ ਕਸ਼ਮੀਰ ਵਿੱਚ ਭਾਰਤੀ ਸਰਹੱਦ ਦੇ ਨੇੜੇ ਸ਼ੱਕਰਗੜ੍ਹ ਖੇਤਰ ਵਿੱਚ ਇੱਕ ਅੱਤਵਾਦੀ ਡ੍ਰੋਨ ਦਾ ਕੰਟਰੋਲ ਰੂਮ ਵੀ ਤਿਆਰ ਕੀਤਾ ਹੈ।
ਇਸ ਸਬੰਧੀ ਏਬੀਪੀ ਨਿਊਜ਼ ਦੀ ਜਾਂਚ ਵਿੱਚ ਪਤਾ ਲੱਗਾ ਕਿ ਖੁਫੀਆ ਰਿਪੋਰਟ ਅਨੁਸਾਰ, ਪਾਕਿਸਤਾਨ ਦੀ ISI ਦਾ ਭਾਰਤ-ਪਾਕਿ ਸਰਹੱਦ ਦੇ ਸਕਕਰਗੜ ਖੇਤਰ ਵਿੱਚ ਇੱਕ ਡ੍ਰੋਨ ਕੰਟਰੋਲ ਰੂਮ ਹੈ। ਇਸ ਤੋਂ ਇਲਾਵਾ ਪੰਜਾਬ ਸਰਹੱਦ ਦੇ ਨੇੜੇ ਕੰਟਰੋਲ ਰੂਮ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ISI ਨੇ ਭਾਰਤ ਵਿੱਚ ਡਰੋਨ ਹਮਲਿਆਂ ਲਈ ਇੱਕ ਵੱਖਰੀ ਬ੍ਰਿਗੇਡ ਤਿਆਰ ਕੀਤੀ ਹੈ।
ਤੁਹਾਨੂੰ ਯਾਦ ਹੋਵੇਗਾ ਕਿ 27 ਜੂਨ ਨੂੰ ਜੰਮੂ ਦੇ ਏਅਰ ਫੋਰਸ ਸਟੇਸ਼ਨ 'ਤੇ ਡ੍ਰੋਨ ਧਮਾਕਾ ਹੋਇਆ ਸੀ, ਜਿਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ, ਪਰ ਉਦੋਂ ਤੋਂ ਪਾਕਿਸਤਾਨ ਲਗਾਤਾਰ ਜੰਮੂ-ਕਸ਼ਮੀਰ ਤੇ ਪੰਜਾਬ ਵਿੱਚ ਡ੍ਰੋਨਾਂ ਨਾਲ ਦਹਿਸ਼ਤ ਦੀ ਸਪਲਾਈ ਕਰ ਰਿਹਾ ਹੈ।
ਪਾਕਿਸਤਾਨ 15 ਅਗਸਤ ਨੂੰ ਭਾਰਤ 'ਤੇ ਹਮਲਾ ਕਰਨ ਦੀ ਸਾਜ਼ਿਸ਼ ਰਚ ਰਿਹਾ
ਪਾਕਿਸਤਾਨ ਨੇ ਭਾਰਤ ਵਿਰੁੱਧ ਅੱਤਵਾਦ ਫਲਾਇੰਗ ਟੈਰਰ ਦਾ ਨਵਾਂ ਮੋਡਿਊਲ ਤਿਆਰ ਕੀਤਾ ਹੈ, ਜਿਸ ਦਾ ਖੁਲਾਸਾ ਅੰਮ੍ਰਿਤਸਰ ਦੀ ਘਟਨਾ ਤੋਂ ਹੋਇਆ ਹੈ। ਅੰਮ੍ਰਿਤਸਰ ਵਿੱਚ ਪਾਕਿਸਤਾਨ ਸਰਹੱਦ ਦੇ ਨੇੜੇ ਡ੍ਰੋਨ ਦੇਖਿਆ ਗਿਆ, ਡ੍ਰੋਨ ਤੋਂ ਇੱਕ ਬੈਗ ਸੁੱਟਿਆ ਗਿਆ। ਖ਼ਬਰ ਮਿਲਦਿਆਂ ਹੀ ਪੁਲਿਸ ਨੇ ਪੂਰੇ ਇਲਾਕੇ ਦੀ ਤਲਾਸ਼ੀ ਲਈ। ਜਾਂਚ ਦੌਰਾਨ ਪੁਲਿਸ ਨੂੰ ਇੱਕ ਸ਼ੱਕੀ ਬੈਗ ਮਿਲਿਆ, ਬੈਗ ਵਿਸਫੋਟਕਾਂ ਤੇ ਗੋਲਾ ਬਾਰੂਦ ਨਾਲ ਭਰਿਆ ਹੋਇਆ ਸੀ।
ਭਾਰਤ ਲਈ ਵਧਿਆ ਖਤਰਾ! 250 ਤੋਂ ਵੱਧ ਅੱਤਵਾਦੀ ਕਰ ਸਕਦੇ ਸਰਹੱਦ ਪਾਰ
ਏਬੀਪੀ ਸਾਂਝਾ Updated at: 11 Aug 2021 12:05 PM (IST)
15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਵੱਡੀ ਅੱਤਵਾਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਆਪਣੇ ਲਾਂਚਿੰਗ ਪੈਡ ਨੂੰ ਮੁੜ ਸਰਗਰਮ ਕੀਤਾ
ਸੰਕੇਤਕ ਤਸਵੀਰ
NEXT PREV
Published at: 11 Aug 2021 12:05 PM (IST)