ਖ਼ੁਸ਼ਖ਼ਬਰੀ! ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦਰ ਘਟਾਈ
ਏਬੀਪੀ ਸਾਂਝਾ | 27 Jul 2019 06:50 PM (IST)
ਜੀਐਸਟੀ ਕੌਂਸਲ ਦੀ ਬੈਠਕ ਵਿੱਚ ਇਲੈਕਟ੍ਰਿਕ ਵਾਹਨਾਂ ‘ਤੇ ਜੀਐਸਟੀ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦੀ ਇਹ ਨਵੀਂ ਦਰ ਪਹਿਲੀ ਅਗਸਤ ਤੋਂ ਲਾਗੂ ਹੋਵੇਗੀ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਇਲੈਕਟ੍ਰਿਕ ਵਾਹਨਾਂ ‘ਤੇ ਜੀਐਸਟੀ ਨੂੰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦੀ ਇਹ ਨਵੀਂ ਦਰ ਪਹਿਲੀ ਅਗਸਤ ਤੋਂ ਲਾਗੂ ਹੋਵੇਗੀ। ਦੱਸ ਦੇਈਏ ਜੀਐਸਟੀ ਕੌਂਸਲ ਦੀ 36ਵੀਂ ਬੈਠਕ ਪਹਿਲਾਂ 25 ਜੁਲਾਈ ਨੂੰ ਦੁਪਹਿਰ ਸਾਡੇ ਤਿੰਨ ਵਜੇ ਹੋਣੀ ਤੈਅ ਹੋਈ ਸੀ, ਪਰ ਇਸ ਦਿਨ ਵਿੱਤ ਮੰਤਰੀ ਦੇ ਸੰਸਦ ਵਿੱਚ ਰੁਝੇਵਿਆਂ ਕਾਰਨ ਮੀਟਿੰਗ ਦੀ ਤਾਰੀਖ਼ ਨੂੰ ਬਦਲ ਦਿੱਤਾ ਗਿਆ ਸੀ। ਆਮ ਬਜਟ ਵਿੱਚ ਇਲੈਕਟ੍ਰਿਕ ਵਾਹਨ ਸੈਕਟਰ ਦੀ ਬਿਹਤਰੀ ਲਈ ਸਰਕਾਰ ਨੇ ਇਨਕਮ ਟੈਕਸ ਵਿੱਚ ਛੋਟ ਦੇਣ ਤੇ ਕਸਟਮ ਡਿਊਟੀ ਘਟਾਉਣ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਇਹ ਜੀਐਸਟੀ ਪਰਿਸ਼ਦ ਦੀ ਦੂਜੀ ਬੈਠਕ ਤੇ ਆਮ ਬਜਟ ਤੋਂ ਬਾਅਦ ਪਹਿਲੀ ਮੀਟਿੰਗ ਸੀ।