Gujarat News: ਆਮ ਆਦਮੀ ਪਾਰਟੀ (ਆਪ) ਦੇ ਪੰਜ ਅਹੁਦੇਦਾਰ ਬੁੱਧਵਾਰ ਨੂੰ ਆਪਣੇ 50 ਵਰਕਰਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਸ਼ਕਤੀ ਸਿੰਘ ਗੋਹਿਲ ਨੇ ਮੈਂਬਰਸ਼ਿਪ ਦਿੱਤੀ। ਇਨ੍ਹਾਂ ਪੰਜ ਅਧਿਕਾਰੀਆਂ ਵਿੱਚ 'ਆਪ' ਦੇ ਸੂਬਾ ਮੀਤ ਪ੍ਰਧਾਨ ਮਨੋਜ ਗੁਪਤਾ, ਅਹਿਮਦਾਬਾਦ ਸ਼ਹਿਰੀ ਦੇ ਉਪ-ਪ੍ਰਧਾਨ ਰਮੇਸ਼ ਵੋਰਾ, ਅਹਿਮਦਾਬਾਦ ਸ਼ਹਿਰ ਦੇ ਜਨਰਲ ਸਕੱਤਰ ਐਸਕੇ ਪਰਗਹੀ, ਲੋਕ ਸਭਾ ਇੰਚਾਰਜ ਅਜੇ ਚੌਬੀ ਅਤੇ ਗੁਜਰਾਤ ਇਕਾਈ ਦੇ ਬੁਲਾਰੇ ਪਰਾਗ ਪੰਚਾਲ ਸ਼ਾਮਲ ਹਨ।


ਇਨ੍ਹਾਂ ਸਾਰਿਆਂ ਨੂੰ ਰਾਜੀਵ ਭਵਨ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਗੋਹਿਲ ਵੱਲੋਂ ਕਾਂਗਰਸ ਦੀ ਮੈਂਬਰਸ਼ਿਪ ਦਿੱਤੀ ਗਈ। ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਦੋ ਹਫ਼ਤੇ ਪਹਿਲਾਂ ‘ਆਪ’ ਦੀ ਗੁਜਰਾਤ ਇਕਾਈ ਦੇ ਉਪ ਪ੍ਰਧਾਨ ਵਸ਼ਰਾਮ ਸਗਾਠੀਆ ਆਪਣੇ 50 ਵਰਕਰਾਂ ਨਾਲ ਕਾਂਗਰਸ ਵਿੱਚ ਵਾਪਸ ਆਏ ਸਨ।


ਦੂਜੇ ਪਾਸੇ ਗੋਹਿਲ ਨੇ ਕਿਹਾ ਕਿ ਅਸੀਂ ਗੁਜਰਾਤ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਇਕੱਠੇ ਹੋ ਕੇ ਲੜਾਈ ਲੜਾਂਗੇ। ਇਸ ਦੌਰਾਨ ਰਾਜੀਵ ਭਵਨ 'ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਸਾਬਕਾ ਸੂਬਾ ਪ੍ਰਧਾਨ ਅਮਿਤ ਚਾਵੜਾ ਵੀ ਮੌਜੂਦ ਸਨ।


ਇਹ ਵੀ ਪੜ੍ਹੋ: ਅੱਤਵਾਦ 'ਤੇ ਪਾਕਿਸਤਾਨ ਦਾ ਦੋਹਰਾ ਸਟੈਂਡ, ਪੀਐਮ ਮੋਦੀ ਦੀ ਝਾੜ ਤੋਂ ਬਾਅਦ ਆਹ ਕੀ ਬੋਲ ਗਏ ਸ਼ਹਿਬਾਜ਼ ਸ਼ਰੀਫ


ਆਮ ਆਦਮੀ ਪਾਰਟੀ ਨੂੰ ਲੈ ਕੇ ਬੋਲੇ ਅਮਿਤ ਚਾਵੜਾ


ਅਮਿਤ ਚਾਵੜਾ ਨੇ ਕਿਹਾ ਕਿ ਸਾਡੇ ਬਹੁਤ ਸਾਰੇ ਦੋਸਤ ਜੋ ਪਹਿਲਾਂ ਕਾਂਗਰਸ ਲਈ ਕੰਮ ਕਰ ਚੁੱਕੇ ਸਨ, ਕੁਝ ਗਲਤਫਹਿਮੀਆਂ ਕਾਰਨ 'ਆਪ' 'ਚ ਸ਼ਾਮਲ ਹੋ ਗਏ ਸਨ। ਦੇਸ਼ ਅਤੇ ਸੂਬੇ ਵਿੱਚ ਭਾਜਪਾ ਵੱਲੋਂ ਬਣਾਏ ਮਾਹੌਲ ਨੂੰ ਦੇਖਦਿਆਂ ਉਨ੍ਹਾਂ ਮੁੜ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਭਾਜਪਾ ਸਰਕਾਰ ਕਈ ਤਰੀਕਿਆਂ ਨਾਲ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਇਕੱਠੇ ਲੜਾਂਗੇ। ਦੂਜੇ ਪਾਸੇ ਕਾਂਗਰਸੀ ਆਗੂ ਨੇ ਕਿਹਾ ਕਿ ‘ਆਪ’ ਕਾਰਨ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਵੋਟ ਬੈਂਕ ਨੂੰ ਨੁਕਸਾਨ ਹੋਇਆ ਹੈ ਅਤੇ ਵੋਟਾਂ ਭਾਜਪਾ ਦੇ ਹੱਕ ਵਿੱਚ ਵੰਡੀਆਂ ਗਈਆਂ ਹਨ।


ਗੁਜਰਾਤ 'ਚ 'ਆਪ' ਦਾ ਇਦਾਂ ਦਾ ਰਿਹਾ ਪ੍ਰਦਰਸ਼ਨ


ਤੁਹਾਨੂੰ ਦੱਸ ਦਈਏ ਕਿ ਜਦੋਂ ਗੁਜਰਾਤ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਤਾਂ 'ਆਪ' ਨੇ ਆਪਣੇ ਆਪ ਨੂੰ ਵੱਡੇ ਦਾਅਵੇਦਾਰ ਵਜੋਂ ਪੇਸ਼ ਕੀਤਾ ਸੀ ਪਰ ਉਹ ਸਿਰਫ਼ ਪੰਜ ਸੀਟਾਂ ਹੀ ਜਿੱਤ ਸਕੀ ਸੀ। ਦੂਜੇ ਪਾਸੇ 182 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਨੂੰ 17 ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਇਸ ਚੋਣ ਵਿੱਚ ਭਾਜਪਾ ਨੂੰ 156 ਸੀਟਾਂ ਮਿਲੀਆਂ ਹਨ। ਗੁਜਰਾਤ ਵਿੱਚ ਭਾਜਪਾ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਸੀ।


ਇਹ ਵੀ ਪੜ੍ਹੋ: SFJ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ ਵਿਖੇ ਸੜਕ ਹਾਦਸੇ 'ਚ ਮੌਤ ? ਟਵਿੱਟਰ 'ਤੇ ਟ੍ਰੈਂਡ ਹੋ ਰਹੀ ਖ਼ਬਰ