ਅਹਿਮਦਾਬਾਦ: ਗੁਜਰਾਤ ਚੋਣਾਂ 'ਤੇ ਅੱਤਵਾਦੀ ਖਤਰਾ ਵੀ ਮੰਡਰਾਉਣਾ ਸ਼ੁਰੂ ਹੋ ਗਿਆ ਹੈ। ਆਈਬੀ ਦੇ ਸੂਤਰਾਂ ਮੁਤਾਬਕ ਗੁਜਰਾਤ 'ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਅਹਿਮਦਾਬਾਦ ਪੁਲਿਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਰੋਡ ਸ਼ੋਅ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਆਈਬੀ ਸੂਤਰਾਂ ਨੇ ਅਹਿਮਦਾਬਾਦ 'ਚ 'ਜਨ ਵੋਲਫ ਅਟੈਕ' ਦਾ ਖਦਸ਼ਾ ਪ੍ਰਗਟਾਇਆ ਹੈ। ਅਹਿਮਦਾਬਾਦ ਪੁਲਿਸ ਨੇ ਵੀ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਰੋਡ ਸ਼ੋਅ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚਰਚਾ ਹੈ ਕਿ ਕੱਲ੍ਹ ਅਹਿਮਦਾਬਾਦ 'ਚ ਪੀਐਮ ਮੋਦੀ ਤੇ ਰਾਹੁਲ ਗਾਂਧੀ ਦਾ ਰੋਡ ਸ਼ੋਅ ਹੋ ਵੀ ਸਕਦਾ ਹੈ। 'ਲੋਨ ਵੋਲਫ ਅਟੈਕ' ਵਿੱਚ ਅੱਤਵਾਦੀ ਭੀੜਭਾੜ ਵਾਲੀ ਥਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਅੱਤਵਾਦੀ ਕਿਸੇ ਗੱਡੀ, ਚਾਕੂ ਨਾਲ ਇੱਥੇ ਹਮਲਾ ਕਰਦੇ ਹਨ ਜਿਸ ਤੋਂ ਬਾਅਦ ਭਗਦੜ 'ਚ ਵੀ ਲੋਕਾਂ ਦੀ ਮੌਤ ਹੁੰਦੀ ਹੈ। ਪਿੱਛੇ ਜਿਹੇ ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਅੱਤਵਾਦੀ ਨੇ ਭੀੜ 'ਚ ਲੋਕਾਂ ਨੂੰ ਟਰੱਕ ਨਾਲ ਕੁਚਲ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੁਜਰਾਤ ਚੋਣਾਂ ਦਾ ਆਖਰੀ ਦੌਰ ਚੱਲ ਰਿਹਾ ਹੈ। 14 ਦਸੰਬਰ ਨੂੰ ਦੂਜੇ ਰਾਉਂਡ ਦੀ ਵੋਟਿੰਗ ਹੋਣੀ ਹੈ ਤੇ 18 ਦਸੰਬਰ ਨੂੰ ਰਿਜ਼ਲਟ ਆਉਣਗੇ।