ਅਹਿਮਦਾਬਾਦ: ਗੁਜਰਾਤ ਸਰਕਾਰ ਨੇ ਮੁੱਖ ਮੰਤਰੀ ਵਿਜੈ ਰੂਪਾਣੀ ਸਣੇ ਵੀਵੀਆਈਪੀ ਲਈ 191 ਕਰੋੜ ਰੁਪਏ ਦਾ ਨਵਾਂ ਜਹਾਜ਼ ਖਰੀਦੀਆ ਹੈ। ਪੰਜ ਸਾਲ ਤੋਂ ਲਟਕਦੀ ਜਹਾਜ਼ ਖਰੀਦਣ ਦੀ ਪ੍ਰਕਿਰੀਆ ਪੂਰੀ ਹੋ ਗਈ ਹੈ। ਇਸ ਮਹੀਨੇ ਦੇ ਤੀਜੇ ਹਫਤੇ ‘ਬੌਂਬਾਰਡੀਅਰ ਚੈਲੇਂਜਰ 650’ ਜਹਾਜ਼ ਡਿਲੀਵਰ ਕੀਤਾ ਜਾਵੇਗਾ। ਇੱਕ ਵਾਰ ਫਿਊਲ ਭਰਨ ‘ਤੇ ਇਹ 7000 ਕਿਮੀ ਤਕ ਉਡਾਣ ਭਰ ਸਕਦਾ ਹੈ।

ਸਿਵਲ ਐਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਲਈ ਅਜੇ ਕ੍ਰਾਫਟ ਸੁਪਰਵਿੰਗ ਪਲੇਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਘੱਟ ਦੂਰੀ ਲਈ ਕਾਰਗਰ ਹੈ। ਸਿਵਲ ਐਵੀਏਸ਼ਨ ਵਿਭਾਗ ਦੇ ਅਫਸਰਾਂ ਨੇ ਦੱਸਿਆ ਕਿ ਲੰਬੀ ਯਾਤਰਾ ਲਈ ਇੱਕ ਲੱਖ ਰੁਪਏ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਕੀਮਤ ‘ਤੇ ਪ੍ਰਾਈਵੇਟ ਜਹਾਜ਼ ਦੀ ਮਦਦ ਲੈਣੀ ਪੈਂਦੀ ਸੀ। ਇਸ ਲਈ ਨਵਾਂ ਜਹਾਜ਼ ਖਰੀਦਣ ਦਾ ਫੈਸਲਾ ਕੀਤਾ ਗਿਆ।



ਮੁੱਖ ਮੰਤਰੀ ਨੂੰ ਹਾਲ ਹੀ ਵਿੱਚ ਜਹਾਜ਼ ਰਾਹੀਂ 2500 ਕਿਮੀ ਦੀ ਦੂਰੀ ਤੈਅ ਕਰਨ ‘ਚ ਪੰਜ ਘੰਟੇ ਦਾ ਸਮਾਂ ਲੱਗਦਾ ਹੈ ਜਦਕਿ ਬੌਂਬਾਰਡੀਅਰ ‘ਚ ਮਹਿਜ਼ ਤਿੰਨ ਘੰਟੇ ਲੱਗਣਗੇ। ਇਸ ਜਹਾਜ਼ ‘ਚ ਦੋ ਇੰਜਨ ਹਨ, ਜਿਸ ‘ਚ 12 ਲੋਕ ਸਫਰ ਕਰ ਸਕਦੇ ਹਨ। ਇਹ ਜਾਹਾਜ਼ 7000 ਕਿਮੀ ਤਕ ਦੀ ਉਡਾਣ ਭਰ ਸਕਦਾ ਹੈ।