Hardik Patel News: ਪਾਟੀਦਾਰ ਨੇਤਾ ਹਾਰਦਿਕ ਪਟੇਲ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਹ ਅਹਿਮਦਾਬਾਦ ਸਥਿਤ ਭਾਜਪਾ ਹੈੱਡਕੁਆਰਟਰ 'ਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਕਮਲਮ 'ਚ ਸ਼ਾਮਲ ਹੋਏ ਹਨ। ਹਾਰਦਿਕ ਪਟੇਲ ਭਾਜਪਾ ਨੇਤਾ ਨਿਤਿਨ ਪਟੇਲ, ਗੁਜਰਾਤ ਇਕਾਈ ਦੇ ਪ੍ਰਧਾਨ ਸੀਆਰ ਪਾਟਿਲ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਵਿੱਚ ਕੁਝ ਹੋਰ ਪਾਟੀਦਾਰ ਆਗੂ ਹਨ ,ਜੋ ਆਉਣ ਵਾਲੇ ਸਮੇਂ ਵਿੱਚ ਪਾਰਟੀ ਛੱਡ ਦੇਣਗੇ।
ਇਸ ਦੇ ਨਾਲ ਹੀ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਮੈਂ ਸਮਾਜ ਅਤੇ ਦੇਸ਼ ਦੇ ਹਿੱਤ 'ਚ ਛੋਟਾ ਸਿਪਾਹੀ ਬਣ ਕੇ ਮੋਦੀ ਜੀ ਨਾਲ ਕੰਮ ਕਰਨਾ ਚਾਹੁੰਦਾ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਦੀ ਸ਼ਾਨ ਹਨ। ਪਾਟੀਦਾਰ ਆਗੂ ਨੇ ਕਿਹਾ ਕਿ ਰਾਸ਼ਟਰ ਹਿੱਤ, ਰਾਜ ਹਿੱਤ, ਲੋਕ ਹਿੱਤ ਅਤੇ ਸਮਾਜ ਹਿੱਤ ਦੇ ਇਸ ਨੇਕ ਕਾਰਜ ਵਿੱਚ ਅੱਗੇ ਵਧਣ ਲਈ ਉਨ੍ਹਾਂ ਦੀ ਅਗਵਾਈ ਵਿੱਚ ਚੱਲ ਰਹੇ ਰਾਸ਼ਟਰ ਸੇਵਾ ਦੇ ਕਾਰਜ ਵਿੱਚ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਛੋਟਾ ਸਿਪਾਹੀ ਵਜੋਂ ਕੰਮ ਕਰਕੇ ਇੱਕ ਨਵਾਂ ਅਧਿਆਏ ਸ਼ੁਰੂ ਕਰ ਰਿਹਾ ਹਾਂ।
ਮੈਂ ਅਹੁਦੇ ਦਾ ਲਾਲਚੀ ਨਹੀਂ ਹਾਂ- ਹਾਰਦਿਕ ਪਟੇਲ
ਆਉਣ ਵਾਲੇ ਦਿਨਾਂ 'ਚ ਕਾਂਗਰਸ ਤੋਂ ਹੋਰ ਨੇਤਾਵਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਸੰਭਾਵਨਾ 'ਤੇ ਹਾਰਦਿਕ ਪਟੇਲ ਨੇ ਕਿਹਾ ਕਿ ਬਹੁਤ ਜਲਦ ਹਰ 10 ਦਿਨਾਂ ਬਾਅਦ ਇਕ ਪ੍ਰੋਗਰਾਮ ਹੋਵੇਗਾ, ਜਿਸ 'ਚ ਕਾਂਗਰਸ ਪਾਰਟੀ ਤੋਂ ਨਾਰਾਜ਼ ਵਿਧਾਇਕ, ਜ਼ਿਲਾ ਪੰਚਾਇਤ ਜਾਂ ਤਹਿਸੀਲ ਪੰਚਾਇਤ ਦੇ ਮੈਂਬਰ, ਨਗਰ ਨਿਗਮ ਦੇ ਮੈਂਬਰਾਂ ਨੂੰ ਜੋੜਨਗੇ।
ਹਾਰਦਿਕ ਨੇ ਕਿਹਾ ਕਿ ਮੈਂ ਅੱਜ ਤੱਕ ਅਹੁਦੇ ਦੇ ਲਾਲਚ ਵਿੱਚ ਕਿਤੇ ਵੀ ਕਿਸੇ ਕਿਸਮ ਦੀ ਮੰਗ ਨਹੀਂ ਕੀਤੀ। ਕਾਂਗਰਸ ਵੀ ਮੈਂ ਕੰਮ ਮੰਗਦੇ ਹੋਏ ਛੱਡਿਆ ਅਤੇ ਭਾਜਪਾ ਵਿੱਚ ਵੀ ਕੰਮ ਕਰਨ ਦੀ ਪਰਿਭਾਸ਼ਾ ਦੇ ਨਾਲ ਜੁੜ ਰਿਹਾ ਹਾਂ। ਸਥਾਨ ਦੀ ਚਿੰਤਾ ਕਮਜ਼ੋਰ ਲੋਕ ਕਰਦੇ ਹਨ। ਮਜਬੂਤ ਲੋਕ ਕਦੇ ਵੀ ਸਥਾਨ ਦੀ ਚਿੰਤਾ ਨਹੀਂ ਕਰਦੇ।
Hardik Patel Joins BJP: ਭਾਜਪਾ 'ਚ ਸ਼ਾਮਲ ਹੋਏ ਹਾਰਦਿਕ ਪਟੇਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਦੇਸ਼ ਦਾ ਗੌਰਵ
ਏਬੀਪੀ ਸਾਂਝਾ
Updated at:
02 Jun 2022 01:24 PM (IST)
Edited By: shankerd
ਪਾਟੀਦਾਰ ਨੇਤਾ ਹਾਰਦਿਕ ਪਟੇਲ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਹ ਅਹਿਮਦਾਬਾਦ ਸਥਿਤ ਭਾਜਪਾ ਹੈੱਡਕੁਆਰਟਰ 'ਚ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਕਮਲਮ 'ਚ ਸ਼ਾਮਲ ਹੋਏ ਹਨ।
Hardik Patel ,
NEXT
PREV
Published at:
02 Jun 2022 01:24 PM (IST)
- - - - - - - - - Advertisement - - - - - - - - -