Pahalgam Terror Attack, Viral Video: ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਸੋਸ਼ਲ ਮੀਡੀਆ ਉੱਤੇ ਇਸ ਹਮਲੇ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਤਾੜ-ਤਾੜ ਗੋਲੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਦੱਖਣੀ ਕਸ਼ਮੀਰ ਦੀ ਬੈਸਰਨ ਵੈਲੀ ਵਿੱਚ ਸਥਿਤ ਮਸ਼ਹੂਰ ਸੈਲਾਨੀ ਥਾਂ ਪਹਿਲਗਾਮ 'ਚ ਮੰਗਲਵਾਰ ਨੂੰ ਹੋਏ ਖੂਨੀ ਹਮਲੇ 'ਚ ਆਪਣੇ ਪਿਆਰਿਆਂ ਨੂੰ ਗੁਆ ਚੁੱਕੇ ਕਈ ਪਰਿਵਾਰ ਅਜੇ ਵੀ ਗਹਿਰੇ ਸਦਮੇ ਦੇ ਵਿੱਚ ਹਨ। ਇਸ ਤੋਂ ਇਲਾਵਾ ਪੂਰਾ ਦੇਸ਼ ਇਸ ਸਮੇਂ ਸਦਮੇ ਦੇ ਵਿੱਚ ਹੈ ਅਤੇ ਸਰਕਾਰ ਤੋਂ ਜਲਦ ਇਸ ਦਾ ਬਦਲਾ ਲੈਣ ਲਈ ਕਹਿ ਰਹੇ ਹਨ।

ਕਈ ਬਚ ਜਾਣ ਵਾਲਿਆਂ ਨੇ ਦਹਿਸ਼ਤ ਨਾਲ ਭਰੇ ਪਲਾਂ ਦੀਆਂ ਦੱਸੀਆਂ ਕਹਾਣੀਆਂ, ਕਿਵੇਂ ਉਹ ਇਸ ਦਰਦਨਾਕ ਹਮਲੇ ਤੋਂ ਬਚੇ। ਲਸ਼ਕਰ-ਏ-ਤੌਇਬਾ ਨਾਲ ਜੁੜੇ ਤਿੰਨ ਤੋਂ ਚਾਰ ਅੱਤਵਾਦੀਆਂ ਦੇ ਗਰੁੱਪ ਨੇ ਉਸ ਥਾਂ 'ਤੇ ਦਾਖਲ ਹੋ ਕੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਹਮਲੇ 'ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋਏ।

ਇਸੇ ਦੌਰਾਨ ਅੱਤਵਾਦੀ ਹਮਲੇ ਦੇ ਸਮੇਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਹਮਲਾ ਕਰਨਾ ਸ਼ੁਰੂ ਕੀਤਾ, ਤਾਂ ਮੌਕੇ 'ਤੇ ਕਿੰਨੀ ਵੱਡੀ ਦਹਿਸ਼ਤ ਫੈਲ ਗਈ ਸੀ। ਇਸ ਵੀਡੀਓ ਰਾਹੀਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ ਹਮਲਾ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਤਾਂ ਨਜ਼ਰ ਆ ਰਹੀਆਂ ਹਨ, ਪਰ ਇਹ ਵੀਡੀਓ ਦੇਖ ਕੇ ਖੁਸ਼ੀ ਦੀ ਥਾਂ ਲੋਕਾਂ ਦੇ ਵਿੱਚ ਚੀਕ-ਚਿਹਾੜਾ ਪੈ ਗਿਆ। ਵੀਡੀਓ ਵਿੱਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਜਦੋਂ ਅੱਤਵਾਦੀ ਨੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕੀਤਾ, ਤਾਂ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗ ਪਏ।

ਵੀਡੀਓ ਰਿਕਾਰਡ ਕਰਨ ਵਾਲੇ ਸ਼ਖ਼ਸ ਦੀ ਆਵਾਜ਼ ਵੀ ਇਸ ਵੀਡੀਓ ਵਿੱਚ ਸੁਣੀ ਜਾ ਸਕਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਡਰਿਆ ਹੋਇਆ ਸੀ ਅਤੇ ਸਾਹਮਣੇ ਦੇਖਣ ਲਈ ਬੋਲ ਰਿਹਾ ਹੈ। ਇਨ੍ਹਾਂ ਹੀ ਪਲਾਂ ਵਿੱਚ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਆਉਂਦੀ ਹੈ ਅਤੇ ਚਾਰਾਂ ਪਾਸੋਂ ਚੀਕ ਚਿਹਾੜਾ ਦੀਆਂ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ। ਕੁਝ ਲੋਕ ਦੌੜਦੇ ਤੇ ਭੱਜਦੇ ਵੀ ਨਜ਼ਰ ਆਉਂਦੇ ਹਨ। ਹਮਲੇ ਦੇ ਸਮੇਂ ਦਾ ਮੰਜਰ ਬਿਆਨ ਕਰਨਾ ਬਹੁਤ ਹੀ ਔਖਾ ਹੈ, ਪਰ ਇਹ ਵੀਡੀਓ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਹਿਸ਼ਤ ਨੇ ਲੋਕਾਂ ਦੇ ਮਨ-ਮਾਨਸਿਕਤਾ ਤੇ ਕਿਵੇਂ ਅਸਰ ਕੀਤਾ ਹੋਵੇਗਾ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।