ਸ਼ੰਕਰ ਦਾਸ ਦੀ ਰਿਪੋਰਟ



Ram Rahim Video: ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਤੇ ਹੱਤਿਆ ਦੇ 3 ਮਾਮਲਿਆਂ ਵਿੱਚ 20-20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Dera Sacha Sauda chief Gurmeet Ram Rahim) ਤਲਵਾਰ ਨਾਲ ਕੇਕ ਕੱਟਣ ਤੋਂ ਬਾਅਦ ਇੱਕ ਨਵੇਂ ਵਿਵਾਦ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਨੇ ਆਰਗੈਨਿਕ ਸਬਜ਼ੀਆਂ ਤਿਆਰ ਕਰਨ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਤਿਰੰਗੇ ਰੰਗ ਵਾਲੀ ਬੋਤਲ ਦਾ ਇਸਤੇਮਾਲ ਕਰ ਰਿਹਾ ਹੈ। ਜਿਵੇਂ ਹੀ ਉਨ੍ਹਾਂ ਨੂੰ ਇਸ 'ਤੇ ਇਤਰਾਜ਼ ਦਾ ਪਤਾ ਲੱਗਾ ਤਾਂ ਰਾਮ ਰਹੀਮ ਨੇ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ।

ਇਨ੍ਹੀਂ ਦਿਨੀਂ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ 'ਚ 40 ਦਿਨਾਂ ਲਈ ਪੈਰੋਲ 'ਤੇ ਹੈ। ਉਹ ਹਰ ਰੋਜ਼ ਆਪਣੇ ਪ੍ਰੇਮੀਆਂ ਲਈ ਸਤਿਸੰਗ ਤੇ ਰੋਜ਼ਾਨਾ ਦੇ ਕੰਮ ਦੀਆਂ ਵੀਡੀਓ ਬਣਾ ਰਿਹਾ ਹੈ। ਇਸੇ ਕਾਰਨ 25 ਜਨਵਰੀ ਨੂੰ ਸਵੇਰੇ ਆਰਗੈਨਿਕ ਸਬਜ਼ੀਆਂ ਬਣਾਉਣ ਦੀ ਵੀਡੀਓ ਜਾਰੀ ਕੀਤੀ ਗਈ ਸੀ। ਇਸ ਵੀਡੀਓ ਵਿੱਚ ਪ੍ਰੇਮੀਆਂ ਨੂੰ ਆਰਗੈਨਿਕ ਸਬਜ਼ੀਆਂ ਤਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਤੋਂ ਬਾਅਦ ਬੋਤਲ ਹੇਠਾਂ ਸੁੱਟ ਦਿੱਤੀ ਗਈ।

 

ਇਹ ਵੀ ਪੜ੍ਹੋ : ਬਠਿੰਡਾ 'ਚ ਤਿਰੰਗਾ ਲਹਿਰਾਉਣ ਮਗਰੋਂ ਸੀਐਮ ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ

ਇਸ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਰਾਮ ਰਹੀਮ ਨੇ ਕਿਹਾ ਕਿ ਅਸੀਂ ਰੰਗ ਬਿਰੰਗੀਆਂ ਬੋਤਲਾਂ ਦਿਖਾਈਆਂ ਸਨ। ਉਹ ਤਿਰੰਗਾ ਨਹੀਂ ਸੀ। ਇਸ ਵਿੱਚ ਤਿਰੰਗਾ ਰੰਗ ਸੀ। ਤੁਹਾਨੂੰ ਬੇਨਤੀ ਹੈ ਕਿ ਤਿਰੰਗਾ ਨਾ ਬਣਾਓ, ਅਸ਼ੋਕ ਚੱਕਰ ਨਾ ਬਣਾਓ ਕਿਉਂਕਿ ਇਸ ਵਿੱਚ ਗੋਹਾ ਵੀ ਪਾਇਆ ਜਾਂਦਾ ਹੈ, ਮਿੱਟੀ ਵੀ ਪਾਈ ਜਾਂਦੀ ਹੈ। ਇਹ ਤਿਰੰਗਾ ਨਹੀਂ ਸੀ। ਬਸ ਤਿੰਨ ਰੰਗ ਸੀ, ਇੱਕ ਭਾਵਨਾ ਜਾਗਦੀ ਰਹੀ। ਤੁਹਾਨੂੰ ਦਿਖਾਇਆ ਗਿਆ ਸੀ ਕਿ ਇਸ ਤਰ੍ਹਾਂ ਵੀ ਬਣਾ ਸਕਦੇ ਹੋ। ਇਸ ਲਈ ਸਾਨੂੰ ਚੰਗਾ ਨਹੀਂ ਲੱਗਦਾ ਹੈ। ਬੱਚਿਓ ਤਿਰੰਗਾ ਨਹੀਂ ਬਣਾਉਣਾ ,ਤਿੰਨ ਰੰਗ ਕਰ ਸਕਦੇ ਹੋ।

 

ਇਹ ਵੀ ਪੜ੍ਹੋ : ਝੰਡਾ ਲਹਿਰਾਉਣ ਮਗਰੋਂ ਸਲੂਟ ਕਰਨਾ ਭੁੱਲੇ ਕੈਬਨਿਟ ਮੰਤਰੀ ਮੀਤ ਹੇਅਰ, ਐਸਐਸਪੀ ਨੇ ਕਰਵਾਇਆ ਯਾਦ

ਦੱਸ ਦੇਈਏ ਕਿ ਰਾਮ ਰਹੀਮ ਕੁਝ ਦਿਨ ਪਹਿਲਾਂ ਹੀ ਰੋਹਤਕ ਜੇਲ੍ਹ ਤੋਂ ਬਰਨਾਵਾ ਆਸ਼ਰਮ ਪਹੁੰਚਿਆ ਸੀ। ਇੱਥੇ ਉਨ੍ਹਾਂ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ 'ਤੇ ਤਲਵਾਰ ਨਾਲ 5 ਕੇਕ ਕੱਟੇ। ਜਿਸ ਕਾਰਨ ਵਿਵਾਦ ਪੈਦਾ ਹੋ ਗਿਆ। ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਹੈ। ਪਿਛਲੇ 54 ਦਿਨਾਂ ਵਿਚ ਉਹ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਰਾਮ ਰਹੀਮ ਦੀ ਪੈਰੋਲ ਦੇ ਕਾਗਜ਼ਾਤ ਨੂੰ ਲੈ ਕੇ ਹਨੀਪ੍ਰੀਤ ਤੇ ਉਸ ਦਾ ਵਕੀਲ ਰੋਹਤਕ ਸੁਨਾਰੀਆ ਜੇਲ੍ਹ ਵੀ ਪਹੁੰਚਿਆ ਸੀ। ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ, ਛਤਰਪਤੀ ਹੱਤਿਆਕਾਂਡ ਤੇ ਰਣਜੀਤ ਹੱਡਿਆਕਾਂਡ ਵਿਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।