ਆਂਧਰਾ ਪ੍ਰਦੇਸ਼ (andhra pradesh) ਦੇ ਵਿਜੇਵਾੜਾ ਵਿੱਚ ਸਿੱਖ ਭਾਈਚਾਰੇ ਦੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ (Guru Gobind Singh Foundation) ਨੇ ਬੁੱਧਵਾਰ ਨੂੰ ਗਰੀਬਾਂ ਨੂੰ ਮਾਮੂਲੀ ਕੀਮਤ 'ਤੇ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰੀ ਹਸਪਤਾਲ (government hospital) ਦੇ ਨੇੜੇ ਵਾਟਰ ਏਟੀਐਮ ਸ਼ੁਰੂ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਉਤਸਵ ਮੌਕੇ ਸਿੱਕਿਆਂ ਨਾਲ ਚੱਲਣ ਵਾਲੀ ਵਾਟਰ ਵੈਂਡਿੰਗ ਮਸ਼ੀਨ (water vending machine) ਦਾ ਉਦਘਾਟਨ ਗਰੀਬਾਂ ਲਈ ਕੀਤਾ ਗਿਆ।


ਸਿੱਖ ਭਾਈਚਾਰੇ ਨੇ ਕਿਹਾ ਕਿ 20 ਰੁਪਏ ਪ੍ਰਤੀ ਲੀਟਰ ਪਾਣੀ ਗਰੀਬਾਂ ਲਈ ਮਹਿੰਗਾ ਹੈ। ਲੋੜਵੰਦਾਂ ਨੂੰ 1 ਰੁਪਏ ਪ੍ਰਤੀ ਲੀਟਰ ਦੀ ਮਾਮੂਲੀ ਕੀਮਤ 'ਤੇ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੀ ਚੇਅਰਪਰਸਨ ਕੁਲਦੀਪ ਕੌਰ ਨੇ ਕਿਹਾ ਕਿ ਉਸ ਨੇ 2009 ਵਿੱਚ ਬੱਚਿਆਂ ਦੀ ਸੇਵਾ ਨਾਲ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ, ਹੌਲੀ-ਹੌਲੀ ਉਨ੍ਹਾਂ ਨੇ ਪਾਣੀ, ਫਿਰ ਭੋਜਨ ਬਾਅਦ ਵਿੱਚ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ਲਈ ਆਪਣੀਆਂ ਸੇਵਾਵਾਂ ਦਾ ਵਿਸਤਾਰ ਕੀਤਾ। ਹੁਣ ਅਸੀਂ ਫਿਰ ਤੋਂ ਮਾਮੂਲੀ ਕੀਮਤ 'ਤੇ ਪਾਣੀ ਵੰਡਣਾ ਸ਼ੁਰੂ ਕਰ ਦਿੱਤਾ ਹੈ।


"ਗਰੀਬ 20 ਰੁਪਏ ਵਿੱਚ ਨਹੀਂ ਖਰੀਦ ਸਕਦਾ ਪਾਣੀ ਦੀ ਬੋਤਲ"


ਇਸ ਦੇ ਨਾਲ ਹੀ ਫਾਊਂਡੇਸ਼ਨ ਦੀ ਮੈਂਬਰ ਕਰਮਵੀਰ ਕੌਰ ਨੇ ਕਿਹਾ, “ਅਸੀਂ ਸਰਕਾਰੀ ਹਸਪਤਾਲ ਨੂੰ ਚੁਣਿਆ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਆਉਂਦੇ ਹਨ, ਜੋ 20 ਰੁਪਏ ਦੀ ਪਾਣੀ ਦੀ ਬੋਤਲ ਨਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸੀ ਕਿ ਲੋਕ ਪਾਣੀ ਨੂੰ ਮਹੱਤਵ ਦੇਣ, ਇਸ ਲਈ ਅਸੀਂ ਲਾਗਤ ਬਹੁਤ ਮਾਮੂਲੀ ਰੱਖੀ। ਪਾਣੀ 1 ਰੁਪਏ ਵਿੱਚ ਇਸ ਲਈ ਕੀਤਾ ਗਿਆ ਹੈ ਤਾਂ ਜੋ ਇਹ ਸਾਰਿਆਂ ਲਈ ਉਪਲਬਧ ਹੋਵੇ।


ਕੋਰੋਨਾ ਦੀ ਦੂਜੀ ਲਹਿਰ ਦੌਰਾਨ ਵੀ ਸਿੱਖ ਭਾਈਚਾਰਾ ਮਦਦ ਲਈ ਅੱਗੇ ਆਇਆ


ਫਾਊਂਡੇਸ਼ਨ ਦੇ ਇੱਕ ਮੈਂਬਰ ਨੇ ਦੱਸਿਆ ਕਿ ਇਹ ਤੀਜਾ ਵਾਟਰ ਪੁਆਇੰਟ ਹੈ, ਜਿਸ ਦੀ ਸਥਾਪਨਾ ਕੀਤੀ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਗਰੀਬਾਂ ਨੂੰ ਪਾਣੀ, ਭੋਜਨ ਅਤੇ ਹੋਰ ਲੋੜੀਂਦੀਆਂ ਜ਼ਰੂਰਤਾਂ ਮੁਹੱਈਆ ਕਰਵਾਉਣ ਵਿੱਚ ਨਿਰੰਤਰ ਰਹੀ ਹੈ। ਕੋਵਿਡ -19 ਦੀ ਦੂਜੀ ਲਹਿਰ ਦੇ ਦੌਰਾਨ ਫਾਊਂਡੇਸ਼ਨ ਨੇ ਲੋੜਵੰਦ ਲੋਕਾਂ ਨੂੰ ਲਗਭਗ 600 ਆਕਸੀਜਨ ਸਿਲੰਡਰ ਵੀ ਪ੍ਰਦਾਨ ਕੀਤੇ।


ਇਹ ਵੀ ਪੜ੍ਹੋ: ਵੱਡੀ ਖ਼ਬਰ: Prashant Kishor ਨੇ ਮੁੱਖ ਮੰਤਰੀ Captain Amarinder Singh ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904