Gurugram Fire News: ਗੁਰੂਗ੍ਰਾਮ 'ਚ ਐਤਵਾਰ ਸਵੇਰੇ 11 ਵਜੇ ਦੇ ਕਰੀਬ ਬਜਖੇੜਾ ਪਿੰਡ ਦੇ ਕੋਲ ਕਰੀਬ 3.5 ਏਕੜ ਦੇ ਖੁੱਲ੍ਹੇ ਲੱਕੜ ਦੇ ਗੋਦਾਮ 'ਚ ਅੱਗ ਲੱਗ ਗਈ। ਕੁੱਝ ਹੀ ਸਮੇਂ ਵਿੱਚ ਅੱਗ ਨੇੜੇ ਪਏ ਲੱਕੜ ਦੇ ਢੇਰ ਤੱਕ ਫੈਲ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਦਵਾਰਕਾ ਐਕਸਪ੍ਰੈਸ ਵੇਅ ਦੇ ਕੰਢੇ ਬਜਖੇੜਾ ਪਿੰਡ ਨੇੜੇ ਲੱਕੜ ਦਾ ਖੁੱਲ੍ਹਾ ਗੋਦਾਮ ਹੈ। ਇਸ ਗੋਦਾਮ ਵਿੱਚ ਵੱਖ-ਵੱਖ ਥਾਵਾਂ ’ਤੇ ਲੱਕੜਾਂ ਦੇ ਢੇਰ ਲੱਗੇ ਹੋਏ ਸਨ। ਇੱਥੇ ਐਤਵਾਰ ਸਵੇਰੇ ਕਰੀਬ 11 ਵਜੇ ਅੱਗ ਲੱਗ ਗਈ।



ਫਾਇਰ ਵਿਭਾਗ ਦੀਆਂ ਟੀਮਾਂ ਨੂੰ ਪਸੀਨਾ ਵਹਾਉਣਾ ਪਿਆ
ਕੁੱਝ ਹੀ ਦੇਰ ਵਿੱਚ ਅੱਗ ਨੇੜੇ ਲੱਕੜ ਦੇ ਢੇਰ ਵਿੱਚ ਫੈਲ ਗਈ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਘੰਟਿਆਂ ਬੱਧੀ ਅੱਗ ਬੁਝਾਉਣ ਲਈ ਮੁਸ਼ੱਕਤ ਕਰਦੀਆਂ ਰਹੀਆਂ।


 




ਕਾਰ ਦੀ ਸੀਐਨਜੀ ਵਿੱਚ ਬਲਾਸਟ ਹੋਣ ਕਾਰਨ ਲੱਗੀ ਅੱਗ : ਫਾਇਰ ਅਫਸਰ
ਨਿਊ ਰੇਲਵੇ ਰੋਡ 'ਤੇ ਭੀਮ ਨਗਰ ਸਥਿਤ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਰਮੇਸ਼ ਸੈਣੀ ਅਨੁਸਾਰ ਕੇਂਦਰ 'ਤੇ ਸੂਚਨਾ ਮਿਲੀ ਸੀ ਕਿ ਲੱਕੜ ਦੇ ਗੋਦਾਮ 'ਚ ਖੜ੍ਹੀ ਪਿਕਅੱਪ ਗੱਡੀ 'ਚ ਲੱਗੇ ਸੀਐੱਨਜੀ ਸਿਲੰਡਰ 'ਚ ਧਮਾਕਾ ਹੋ ਗਿਆ ਹੈ। ਇਸ ਧਮਾਕੇ ਕਾਰਨ ਲੱਕੜਾਂ ਦੇ ਢੇਰ 'ਚ ਅੱਗ ਲੱਗ ਗਈ ਅਤੇ ਫੈਲਦੀ ਗਈ। ਡੇਢ ਦਰਜਨ ਵਾਹਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਅੱਗ ਹੋਰ ਫੈਲ ਗਈ। ਇਸ ਨੂੰ ਬੁਝਾਉਣ ਲਈ ਫਾਇਰ ਫਾਈਟਰਜ਼ ਨੂੰ ਕਾਫੀ ਪਸੀਨਾ ਵਹਾਉਣਾ ਪਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।