Minor Maid Beaten In Gurugram: ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਨਾਬਾਲਗ 'ਤੇ ਹੋਏ ਅੱਤਿਆਚਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਥੇ ਇੱਕ ਜੋੜੇ ਨੇ ਇੱਕ 14 ਸਾਲ ਦੀ ਕੁੜੀ ਨੂੰ ਕੰਮ 'ਤੇ ਰੱਖਿਆ ਹੋਇਆ ਸੀ। ਦੋਸ਼ ਹੈ ਕਿ ਉਨ੍ਹਾਂ ਨੇ ਇਸ ਕੁੜੀ ਨੂੰ ਕਾਫੀ ਤਸੀਹੇ ਦਿੱਤੇ। ਉਨ੍ਹਾਂ ਨੇ ਉਸ ਦੇ ਸਰੀਰ 'ਤੇ ਗਰਮ ਚਿਮਟੇ ਲਗਾਏ ਅਤੇ ਉਸ ਨੂੰ ਡੰਡਿਆਂ ਨਾਲ ਵੀ ਕੁੱਟਿਆ। ਨਾਬਾਲਗ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ, ਇੱਕ ਐਨਜੀਓ ਨੇ ਇਸ ਬਾਰੇ ਗੁਰੂਗ੍ਰਾਮ ਪੁਲਿਸ ਨੂੰ ਸ਼ਿਕਾਇਤ ਕੀਤੀ।

Continues below advertisement

ਮਾਮਲੇ 'ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਪੀੜਤ ਕੁੜੀ ਨੂੰ ਦੋਸ਼ੀ ਜੋੜੇ ਦੀ ਹਿਰਾਸਤ ਤੋਂ ਛੁਡਾਇਆ। ਦੋਵਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਝਾਰਖੰਡ ਦੀ ਰਹਿਣ ਵਾਲੀ ਕੁੜੀ ਦੇ ਸਰੀਰ 'ਤੇ ਜ਼ਖ਼ਮ ਪਾਏ ਗਏ ਹਨ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਨਸੀ ਹਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਜੋੜੇ ਦੀ ਪਛਾਣ ਮਨੀਸ਼ ਅਤੇ ਕਮਲਜੀਤ ਵਜੋਂ ਹੋਈ ਹੈ।

Continues below advertisement

ਖਾਣ ਨੂੰ ਵੀ ਨਹੀਂ ਦਿੰਦਾ ਸੀ ਜੋੜਾ 

ਪੁਲਿਸ ਨੇ ਕਿਹਾ ਕਿ ਉਸ ਨੂੰ ਕਈ ਦਿਨਾਂ ਤੱਕ ਖਾਣਾ ਨਹੀਂ ਦਿੱਤਾ ਗਿਆ। ਕੁੜੀ ਕੂੜੇਦਾਨ ਵਿੱਚ ਸੁੱਟਿਆ ਬਚਿਆ ਹੋਇਆ ਖਾਣਾ ਖਾਂਦੀ ਸੀ। ਕਾਰਕੁੰਨ ਦੀਪਿਕਾ ਨਾਰਾਇਣ ਭਾਰਦਵਾਜ ਨੇ ਪੀੜਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਕਿਸੇ ਦੇ ਵੀ ਮਨ ਨੂੰ ਝੰਜੋੜ ਸਕਦੀਆਂ ਹਨ।

ਉਸ ਨੂੰ ਧੀ ਦੀ ਦੇਖਭਾਲ ਲਈ ਰੱਖਿਆ ਹੋਇਆ ਸੀ

ਦੋਸ਼ੀ ਜੋੜੇ ਨੇ ਪਿਛਲੇ ਸਾਲ ਆਪਣੀ ਤਿੰਨ ਮਹੀਨੇ ਦੀ ਧੀ ਦੀ ਦੇਖਭਾਲ ਲਈ ਇੱਕ ਪਲੇਸਮੈਂਟ ਏਜੰਸੀ ਦੀ ਮਦਦ ਨਾਲ ਲੜਕੀ ਨੂੰ ਰੱਖਿਆ ਸੀ। ਜੋੜੇ ਵਿਰੁੱਧ ਕਿਸ਼ੋਰ ਨਿਆਂ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਅਤੇ ਬੱਚਿਆਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ (POCSO) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।