ਪੜਚੋਲ ਕਰੋ

Big News: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਮਸ਼ਹੂਰ ਕਾਰੋਬਾਰੀ ਨੇ ਪਤਨੀ ਦਾ ਕੀਤਾ ਕਤਲ; ਸਿਰ ’ਤੇ ਹਥੌੜਾ ਮਾਰ...

Crime News: ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਇੱਕ ਕਾਰੋਬਾਰੀ ਨੇ ਆਪਣੀ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ...

Crime News: ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਇੱਕ ਕਾਰੋਬਾਰੀ ਨੇ ਆਪਣੀ ਪਤਨੀ ਨਾਲ ਹੋਏ ਝਗੜੇ ਤੋਂ ਬਾਅਦ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ, ਫਰੂਖਨਗਰ ਖੇਤਰ ’ਚ ਇੱਟਾਂ ਦੇ ਕਾਰੋਬਾਰੀ ਨੇ ਪਤਨੀ ਦੇ ਸਿਰ ’ਤੇ ਹਥੌੜਾ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਨੇ ਖੁਦ ਹੀ ਪੁਲਿਸ ਨੂੰ ਫੋਨ ਕਰ ਕੇ ਇਸ ਵਾਰਦਾਤ ਦੀ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਰੂਖਨਗਰ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ, ਜਿਸ ਨੇ ਔਰਤ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। 

ਕਾਰੋਬਾਰੀ ਨੂੰ ਹਿਰਾਸਤ ਵਿੱਚ ਲਿਆ

ਦੱਸ ਦੇਈਏ ਕਿ ਇਸ ਵਾਰਦਾਤ ਤੋਂ ਬਾਅਦ, ਮੁਲਜ਼ਮ ਪਤੀ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਮੁਤਾਬਕ, ਕਰੀਬ ਸਾਢੇ 10 ਵਜੇ ਪੁਲਿਸ ਨੂੰ ਫੋਨ ਕਰ ਕੇ ਇੱਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਜਦੋਂ ਪੁਲਿਸ ਦੱਸੀ ਗਈ ਥਾਂ ’ਤੇ ਪਹੁੰਚੀ ਤਾਂ ਮੁਲਜ਼ਮ ਲਾਸ਼ ਦੇ ਕੋਲ ਹੀ ਬੈਠਾ ਸੀ। ਕਮਰੇ ’ਚ ਖੂਨ ਦੇ ਛਿੱਟੇ ਸਨ ਅਤੇ ਸਾਮਾਨ ਖਿੱਲਰਿਆ ਹੋਇਆ ਸੀ। ਪੁਲਿਸ ਮੁਤਾਬਕ, ਘਰ ’ਚ ਮੌਜੂਦ ਵਿਅਕਤੀ ਤੋਂ ਜਦੋਂ ਪੁਲਿਸ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਂ ਨਾਇਬ ਹੈ। 

15 ਸਾਲ ਪਹਿਲਾਂ ਹੋਇਆ ਸੀ ਵਿਆਹ 

ਜਾਣਕਾਰੀ ਮੁਤਾਬਕ ਉਸ ਦਾ ਵਿਆਹ ਲਗਭਗ 15 ਸਾਲ ਪਹਿਲਾਂ ਕੈਥਲ ਦੀ ਰਹਿਣ ਵਾਲੀ ਪੂਜਾ ਨਾਮ ਦੀ ਕੁੜੀ ਨਾਲ ਹੋਇਆ ਸੀ। ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਹ ਫਰੂਖਨਗਰ ’ਚ ਹੀ ਇੱਟਾਂ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉੱਥੇ ਹੀ, ਪੂਜਾ ਘਰ ’ਚ ਰਹਿੰਦੀ ਸੀ। ਦੋਵਾਂ ਦਾ 10 ਸਾਲ ਦਾ ਇੱਕ ਬੇਟਾ ਵੀ ਹੈ। ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਨਾਇਬ ਅਤੇ ਪੂਜਾ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਨਾਇਬ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਇਸੇ ਕਾਰਨ ਹੋਏ ਝਗੜੇ ’ਚ ਅੱਜ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਅਤੇ ਗੁੱਸੇ ’ਚ ਆ ਕੇ ਨਾਇਬ ਨੇ ਪੂਜਾ ਦੇ ਸਿਰ ’ਤੇ ਹਥੌੜੇ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। 

ਪੁਲਿਸ ਨੇ ਪਤੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ। ਫਿਲਹਾਲ ਪੁਲਸ ਨੇ ਮੁਲਜ਼ਮ ਪਤੀ ਨਾਇਬ ਨੂੰ ਹਿਰਾਸਤ ’ਚ ਲੈ ਲਿਆ ਹੈ। ਪੂਜਾ ਦੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Monsoon 2026 :  ਭਾਰਤ 'ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ IMD ਨੇ ਕੀ ਕਿਹਾ
Monsoon 2026 :  ਭਾਰਤ 'ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ IMD ਨੇ ਕੀ ਕਿਹਾ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
School Closed: ਸਕੂਲਾਂ 'ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱਥੇ ਦੇਖੋ ਪੂਰੀ ਲਿਸਟ
School Closed: ਸਕੂਲਾਂ 'ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱਥੇ ਦੇਖੋ ਪੂਰੀ ਲਿਸਟ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
Advertisement

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Embed widget