Gyanvapi Mosque Case : ਗਿਆਨਵਾਪੀ ਮਸਜਿਦ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਲਤ ਨੇ ਬਿਨਾਂ ਸਮਾਂ ਗਵਾਏ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਪੂਰੇ ਮਾਮਲੇ ਨੂੰ ਫਾਸਟ ਟਰੈਕ ਅਦਾਲਤ 'ਚ ਟ੍ਰਾਂਸਫਰ ਕਰ ਦਿੱਤਾ ਹੈ। ਹੁਣ ਗਿਆਨਵਾਪੀ ਮਸਜਿਦ ਦਾ ਮਾਮਲਾ ਤੇਜ਼ੀ ਨਾਲ ਅੱਗੇ ਵਧੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋ ਸਕਦੀ ਹੈ ਅਤੇ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾ ਸਕਦਾ ਹੈ।
ਇਸ ਮਾਮਲੇ ਦੀ ਸੁਣਵਾਈ 30 ਮਈ ਤੋਂ ਫਾਸਟ ਟਰੈਕ ਅਦਾਲਤ ਵਿੱਚ ਹੋਵੇਗੀ। ਸਿਵਲ ਜੱਜ ਰਵੀ ਦਿਵਾਕਰ ਨੇ ਮਾਮਲੇ ਨੂੰ ਫਾਸਟ ਟਰੈਕ ਅਦਾਲਤ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ। ਹੁਣ ਜੱਜ ਮਹਿੰਦਰ ਪਾਂਡੇ ਇਸ ਮਾਮਲੇ ਦੀ ਫਾਸਟ ਟ੍ਰੈਕ ਅਦਾਲਤ 'ਚ ਸੁਣਵਾਈ ਕਰਨਗੇ। ਹਾਲਾਂਕਿ ਇਹ ਦੱਸਿਆ ਗਿਆ ਹੈ ਕਿ ਗਿਆਨਵਾਪੀ 'ਤੇ ਦਾਇਰ ਨਵੀਂ ਪਟੀਸ਼ਨ ਨੂੰ ਹੀ ਟਰਾਂਸਫਰ ਕੀਤਾ ਗਿਆ ਹੈ।
ਤੁਰੰਤ ਪੂਜਾ ਦੀ ਮੰਗ
ਇਸ ਮਾਮਲੇ ਬਾਰੇ ਹਿੰਦੂ ਧਿਰ ਦੇ ਵਕੀਲ ਸ਼ਿਵਮ ਗੌੜ ਨੇ ਦੱਸਿਆ ਕਿ ਫਾਸਟ ਟਰੈਕ ਅਦਾਲਤ ਵਿੱਚ ਫਾਈਲ ਟਰਾਂਸਫਰ ਹੋ ਚੁੱਕੀ ਹੈ। ਅਸੀਂ ਅਦਾਲਤ ਜਾ ਰਹੇ ਹਾਂ ਅਤੇ ਇਸ ਮਾਮਲੇ ਦੀ ਤੁਰੰਤ ਪੂਜਾ ਦੀ ਮੰਗ ਕਰਾਂਗੇ। ਇਸ ਮਾਮਲੇ ਵਿੱਚ ਇਤਰਾਜ਼ ਦੀ ਕੋਈ ਤੁਕ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਸੁਣਵਾਈ ਅੱਜ ਹੋਵੇ ਅਤੇ ਭਲਕੇ ਤੋਂ ਪੂਜਾ ਦਾ ਹੁਕਮ ਜਾਰੀ ਕੀਤਾ ਜਾਵੇ।
ਫੈਸਲਾ ਜਲਦੀ ਆ ਸਕਦਾ ਹੈ
ਦੱਸਿਆ ਗਿਆ ਹੈ ਕਿ ਜੱਜ ਨੇ ਆਪਣੀ ਮਰਜ਼ੀ ਨਾਲ ਇਸ ਮਾਮਲੇ ਨੂੰ ਫਾਸਟ ਟਰੈਕ ਅਦਾਲਤ 'ਚ ਟ੍ਰਾਂਸਫਰ ਕਰ ਦਿੱਤਾ ਹੈ। ਅਜਿਹੀ ਮੰਗ ਕਿਸੇ ਪਾਸਿਓਂ ਨਹੀਂ ਕੀਤੀ ਗਈ। ਇਸ ਮਾਮਲੇ 'ਤੇ ਫਾਸਟ ਟਰੈਕ ਅਦਾਲਤ 'ਚ ਰੋਜ਼ਾਨਾ ਆਧਾਰ 'ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੁਣਵਾਈ ਦੀ ਸਮਾਂ ਸੀਮਾ ਵੀ ਤੈਅ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਫਾਸਟ ਟ੍ਰੈਕ ਕੋਰਟ 'ਚ ਤੈਅ ਸਮੇਂ 'ਚ ਆਪਣਾ ਫੈਸਲਾ ਸੁਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਮਨ, ਵਾਰੰਟ ਅਤੇ ਹੋਰ ਤਿਆਰੀਆਂ ਵਿੱਚ ਦੇਰੀ ਹੋਣ ਕਾਰਨ ਸੁਣਵਾਈ ਮੁਲਤਵੀ ਨਹੀਂ ਕੀਤੀ ਜਾਂਦੀ।