Accident news : ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਕਰੀਬ 35 ਕਿਲੋਮੀਟਰ ਪਹਿਲਾਂ ਦਨਕੌਰ-ਸੋਮਨਾ ਖੇਤਰ ਵਿੱਚ ਨਵੀਂ ਦਿੱਲੀ-ਪੁਰੀ ਨੀਲਾਂਚਲ ਐਕਸਪ੍ਰੈਸ ਦੇ ਜਨਰਲ ਡੱਬੇ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਦੀ ਗਰਦਨ ਵਿੱਚੋਂ ਲੋਹੇ ਦੀ ਰਾਡ ਲੰਘ ਜਾਣ ਕਾਰਨ ਮੌਤ ਹੋ ਗਈ। ਉਸ ਯਾਤਰੀ ਦੀ ਪਛਾਣ ਹਰਕੇਸ਼ ਦੂਬੇ ਵਜੋਂ ਹੋਈ ਹੈ।


ਰੇਲਵੇ ਨੇ ਮ੍ਰਿਤਕ ਹਰਕੇਸ਼ ਦੂਬੇ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੇ ਮੁਆਵਜ਼ੇ ਦੀ ਪੇਸ਼ਕਸ਼ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਕੇਸ਼ ਦੇ ਪਿਤਾ ਸੰਤਰਾਮ ਦੂਬੇ ਨੇ ਰੇਲਵੇ ਪ੍ਰਸ਼ਾਸਨ ਤੋਂ ਇੱਕ ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ।


ਮ੍ਰਿਤਕ ਦੇ ਪਿਤਾ ਨੇ ਦਿੱਤੀ ਜਾਣਕਾਰੀ


ਸੰਤਰਾਮ ਦੂਬੇ ਨੇ ਦੱਸਿਆ ਕਿ ਉਸ ਦਾ ਲੜਕਾ ਹਰਕੇਸ਼ ਦੂਬੇ ਬੀਤੇ ਦਿਨ ਦਿੱਲੀ ਤੋਂ ਸੁਲਤਾਨਪੁਰ ਨੀਲਾਂਚਲ ਐਕਸਪ੍ਰੈਸ ਰਾਹੀਂ ਆ ਰਿਹਾ ਸੀ। ਇਹ ਹਾਦਸਾ ਉਸ ਨਾਲ ਸੋਮਨਾ ਰੇਲਵੇ ਸਟੇਸ਼ਨ ਨੇੜੇ ਵਾਪਰਿਆ।


ਰਿਸ਼ਤੇਦਾਰਾਂ ਦੀ ਅਫਸਰਾਂ ਨਾਲ ਹੋਈ ਤਕਰਾਰ 


ਘਟਨਾ ਦੀ ਸੂਚਨਾ ਮਿਲਦੇ ਹੀ ਆਰਪੀਐਫ ਅਤੇ ਜੀਆਰਪੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰ ਮ੍ਰਿਤਕ ਦੇਹ ਨੂੰ ਲੈਣ ਅਲੀਗੜ੍ਹ ਪਹੁੰਚਿਆ ਤਾਂ ਮੁਆਵਜ਼ੇ ਨੂੰ ਲੈ ਕੇ ਅਧਿਕਾਰੀਆਂ ਨਾਲ ਬਹਿਸ ਹੋ ਗਈ।


ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ


ਉੱਤਰੀ-ਕੇਂਦਰੀ ਰੇਲਵੇ ਨੇ ਟਵੀਟ ਕੀਤਾ ਕਿ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ 2 ਦਸੰਬਰ ਨੂੰ ਨੀਲਾਂਚਲ ਐਕਸਪ੍ਰੈਸ ਵਿੱਚ ਹੋਏ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹਰਕੇਸ਼ ਦੂਬੇ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।


ਜੇਕਰ ਰੇਲਗੱਡੀ ਵਿੱਚ ਸਫ਼ਰ ਕਰਦੇ ਸਮੇਂ ਕੋਈ ਹਾਦਸਾ ਵਾਪਰਦਾ ਹੈ ਤਾਂ ਮਿਲਦਾ ਹੈ ਮੁਆਵਜਾ


ਰੇਲਵੇ ਐਕਟ 1989 ਦੀ ਧਾਰਾ 124 ਦੇ ਅਨੁਸਾਰ, ਜੇਕਰ ਕੋਈ ਯਾਤਰੀ ਰੇਲਗੱਡੀ ਵਿੱਚ ਸਫ਼ਰ ਕਰਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮੁਆਵਜ਼ਾ ਦਿੱਤਾ ਜਾਵੇਗਾ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।