ਮਰਿਆਦਾ ਭੁੱਲ ਸਰਨਾ ਨੇ ਪਾਇਆ ਪੱਤਰਕਾਰ ਦੇ ਗਲ਼ 'ਚ ਹੱਥ
ਏਬੀਪੀ ਸਾਂਝਾ | 12 Apr 2019 01:34 PM (IST)
ਵੀਡੀਓ ਵਿੱਚ ਦਿੱਸ ਰਿਹਾ ਹੈ ਪੱਤਰਕਾਰ ਸਰਨਾ ਦੇ ਘਰ ਗਏ ਸਨ, ਪਰ ਉਹ ਪੱਤਰਕਾਰ ਦੇ ਸਵਾਲਾਂ 'ਤੇ ਖ਼ਫ਼ਾ ਹੋ ਗਏ ਅਤੇ ਬਗ਼ੈਰ ਇਜਾਜ਼ਤ ਘਰ ਆਉਣ ਦੀ ਗੱਲ ਕਹਿਣ ਲੱਗੇ।
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਵੱਲੋਂ ਮੀਡੀਆ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਏਜੰਸੀ ਏਐਨਆਈ ਦੇ ਪੱਤਰਕਾਰ ਨੇ ਸਰਨਾ ਤੋਂ ਸਵਾਲ ਪੁੱਛਿਆ ਸੀ, ਜਿਸ 'ਤੇ ਉਹ ਤੈਸ਼ ਵਿੱਚ ਆ ਗਏ ਤੇ ਆਪਣੇ ਸਹਾਇਕ ਸਮੇਤ ਉਲਝ ਗਏ। ਵੀਡੀਓ ਵਿੱਚ ਦਿੱਸ ਰਿਹਾ ਹੈ ਪੱਤਰਕਾਰ ਸਰਨਾ ਦੇ ਘਰ ਗਏ ਸਨ, ਪਰ ਉਹ ਪੱਤਰਕਾਰ ਦੇ ਸਵਾਲਾਂ 'ਤੇ ਖ਼ਫ਼ਾ ਹੋ ਗਏ ਅਤੇ ਬਗ਼ੈਰ ਇਜਾਜ਼ਤ ਘਰ ਆਉਣ ਦੀ ਗੱਲ ਕਹਿਣ ਲੱਗੇ। ਏਐਨਆਈ ਦੇ ਟਵੀਟ ਮੁਤਾਬਕ ਪੱਤਰਕਾਰ ਨੇ ਸਰਨਾ ਤੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ ਵਿੱਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਸੀ। ਇਸ 'ਤੇ ਉਹ ਪੱਤਰਕਾਰ ਤੇ ਉਸ ਦੇ ਕੈਮਰਾਮੈਨ ਨਾਲ ਗਰਮ ਹੋ ਗਏ। ਹਰਵਿੰਦਰ ਸਿੰਘ ਸਰਨਾ, ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਪਰਮਜੀਤ ਸਿੰਘ ਸਰਨਾ ਦੇ ਭਰਾ ਹਨ।