ਸਿਰਸਾ: ਸੀਆਈਏ ਸਿਰਸਾ ਪੁਲਿਸ ਨੇ ਹਿਸਾਰ ਰੋਡ 'ਤੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਦੱਸ ਦਈਏ ਕਿ ਇੱਥੇ ਦੇ ਮਹਾਰਾਣਾ ਪ੍ਰਤਾਪ ਚੌਕ ਨੇੜੇ ਟਾਟਾ ਆਈਸਰ ਕੈਂਟਰ 'ਚ ਤਰਬੂਜ ਹੇਠ ਇੱਕ ਕੁਇੰਟਲ 45 ਕਿੱਲੋ ਚੂਰਾਪੋਸਤ ਲੁੱਕਾ ਕੇ ਲੈਜਾਇਆ ਜਾ ਰਿਹਾ ਸੀ। ਕੈਂਟਰ ਦੇ ਅੱਗੇ ਇੱਕ ਰਿੱਟਜ ਗੱਡੀ ਉਸ ਨੂੰ ਪਾਈਲਟ ਕਰ ਰਹੀ ਸੀ।
ਪੁਲਿਸ ਨੇ ਮੌਕੇ ਤੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਸਿਵਲ ਲਾਈਨ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਤਸਕਰਾਂ ਨੇ ਦੱਸਿਆ ਕਿ ਉਹ ਚੂਰਾਪੋਸਤ ਨੂੰ ਯੂਪੀ ਦੇ ਬਦਾਯੂ ਜ਼ਿਲ੍ਹੇ ਤੋਂ ਲਿਆਏ ਸੀ ਅਤੇ ਉਸ ਨੂੰ ਪੰਜਾਬ ਖੇਤਰ ਲਿਜਾਇਆ ਜਾ ਰਿਹਾ ਸੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਰੀਅਨ ਚੌਧਰੀ ਅਤੇ ਸੀਆਈਏ ਸਿਰਸਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੀਆਈਏ ਸਿਰਸਾ ਦੀ ਟੀਮ ਦੀ ਅਗਵਾਈ ਵਾਲੀ ਪੁਲਿਸ ਟੀਮ ਸਬ ਇੰਸਪੈਕਟਰ ਅਮਪ੍ਰਕਾਸ਼ ਮਹਾਰਾਣਾ ਪ੍ਰਤਾਪ ਚੌਕ ਨੇੜੇ ਮੌਜੂਦ ਸੀ। ਇਸ ਦੌਰਾਨ ਮੁਖਬਰ ਨੇ ਦੱਸਿਆ ਕਿ ਤਰਬੂਜ ਇੱਕ ਕੈਂਟਰ ਵਿੱਚ ਵੱਡੀ ਮਾਤਰਾ ਵਿੱਚ ਚੂਰਾਪੋਸਤ ਲੁਕਿਆ ਹੋਇਆ ਹੈ। ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਸ਼ਾਰਦਾ ਪੈਲੇਸ ਨੇੜੇ ਬੈਰੀਕੇਡ ਲਗਾਏ ਅਤੇ ਨਾਕਾਬੰਦੀ ਕੀਤੀ।
ਜਦੋਂ ਪੁਲਿਸ ਨੇ ਗੱਡੀ ਰੋਕ ਕੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਨਾਂ ਰਾਜਬੀਰ ਨਿਵਾਸੀ ਸਰਦੂਲਗੜ੍ਹ ਦੱਸਿਆ। ਪੁਲਿਸ ਟੀਮ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਸੀ, ਜਿਸ ਦੌਰਾਨ ਇੱਕ ਟਾਟਾ ਆਇਰ ਕੈਂਟਰ ਪਹੁੰਚਿਆ। ਪੁਲਿਸ ਨੇ ਉਸ ਨੂੰ ਰੁੱਕਵਾਇਆ ਜਿਸ 'ਚ ਚਾਰ ਜਵਾਨ ਸੀ।
ਜਦੋਂ ਪੁਲਿਸ ਟੀਮ ਨੇ ਕੈਂਟਰ ਦੀ ਤਲਾਸ਼ੀ ਲਈ ਤਾਂ ਤਰਬੂਜ ਨਾਲ ਭਰਿਆ ਸੀ। ਪੁਲਿਸ ਨੇ ਤਰਬੂਜਾਂ ਦੇ ਹੇਠ ਪਲਾਸਟਿਕ ਦੇ 15 ਥੈਲਿਆਂ 'ਚ 145 ਕਿਲੋ ਚੂਰਾਪੋਸਤ ਬਰਾਮਦ ਕੀਤਾ। ਪੁਲਿਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਰਿਟਜ਼ ਗੱਡੀ ਚਾਲਕ ਰਾਜਬੀਰ ਕੈਂਟਰ ਨੂੰ ਪਾਇਲਟ ਕਰ ਰਿਹਾ ਸੀ ਅਤੇ ਉਕਤ ਕੈਂਟਰ ਵੀ ਉਸ ਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin