Haryana and Jammu Kashmir Election Results 2024: ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਸ਼ੁਰੂਆਤੀ ਰੁਝਾਨਾਂ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਗਠਜੋੜ ਦੀ ਲੀਡ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਪੀਡੀਪੀ ਨਾਲ ਕਿਸੇ ਵੀ ਸੰਭਾਵਿਤ ਗਠਜੋੜ ਦੀ ਗੱਲ ਵੀ ਕੀਤੀ।


ਪੀਡੀਪੀ ਨਾਲ ਗਠਜੋੜ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, "ਨਾ ਤਾਂ ਅਸੀਂ ਉਨ੍ਹਾਂ ਤੋਂ ਕੋਈ ਸਮਰਥਨ ਮੰਗਿਆ ਹੈ ਅਤੇ ਨਾ ਹੀ ਸਾਨੂੰ ਕੋਈ ਸਮਰਥਨ ਮਿਲਿਆ ਹੈ... ਨਤੀਜੇ ਆਉਣ ਦਿਓ। ਪਤਾ ਨਹੀਂ ਅਸੀਂ ਇੰਨੇ ਬੇਚੈਨ ਕਿਉਂ ਹਾਂ, ਨਤੀਜੇ ਆਉਣ ਦਿਓ। ਹਾਲੇ ਕਿਸੇ ਕੋਲ ਗਿਣਤੀ ਨਹੀਂ ਹੈ, ਹਾਲੇ ਸਾਨੂੰ ਉਨ੍ਹਾਂ ਦੇ ਸਮਰਥਨ ਦੀ ਲੋੜ ਨਹੀਂ ਹੈ। ਅਸੀਂ ਨਤੀਜੇ ਆਉਣ ਤੋਂ ਬਾਅਦ ਵਿਸ਼ਲੇਸ਼ਣ ਕਰਾਂਗੇ।"


ਉਮਰ ਅਬਦੁੱਲਾ ਨੇ ਅੱਗੇ ਕਿਹਾ ਕਿ ਸਾਡੀ ਜਨਤਾ ਦੀ ਸਰਕਾਰ ਬਣੇਗੀ। ਭਾਜਪਾ ਵੱਲੋਂ ਵਿਧਾਨ ਸਭਾ 'ਚ 5 ਮੈਂਬਰਾਂ ਦੀ ਨਾਮਜ਼ਦਗੀ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦਿਓ ਅਤੇ ਉਸ ਤੋਂ ਬਾਅਦ ਐਲ.ਜੀ. ਸਾਹਿਬ ਨੂੰ ਚੁਣੀ ਹੋਈ ਸਰਕਾਰ ਮੁਤਾਬਕ ਹੀ ਉਨ੍ਹਾਂ ਮੈਂਬਰਾਂ ਦੀ ਚੋਣ ਕਰਨੀ ਚਾਹੀਦੀ ਹੈ। ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਜਿੱਤ ਬਾਰੇ ਪੁੱਛਿਆ ਗਿਆ ਕਿ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਉਹ ਅੱਗੇ ਚੱਲ ਰਹੇ ਹਨ, ਤਾਂ ਉਨ੍ਹਾਂ ਕਿਹਾ ਕਿ ਮੈਂ ਰੁਝਾਨਾਂ ਅਤੇ ਐਗਜ਼ਿਟ ਪੋਲ 'ਤੇ ਵਿਸ਼ਵਾਸ ਨਹੀਂ ਕਰਦਾ ਹਾਂ। ਪਿਛਲੀ ਵਾਰ ਮੈਂ ਲੋਕ ਸਭਾ ਚੋਣਾਂ ਵਿੱਚ ਅੱਗੇ ਸੀ, ਪਰ ਜਦੋਂ ਮੈਂ ਇੱਕ ਘੰਟੇ ਬਾਅਦ ਘਰ ਗਿਆ ਤਾਂ ਸਭ ਕੁਝ ਬਦਲ ਚੁੱਕਿਆ ਸੀ। ਇਸ ਲਈ ਮੈਂ ਦੁਪਹਿਰ ਦੇ ਖਾਣੇ ਤੋਂ ਬਾਅਦ ਗੱਲ ਕਰਾਂਗਾ।