Haryana Election Results 2024: ਕਾਂਗਰਸ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਬੰਪਰ ਬਹੁਮਤ ਵੱਲ ਵਧ ਰਹੀ ਹੈ। ਇੱਥੇ ਸਵੇਰੇ 9 ਵਜੇ ਤੱਕ ਦੇ ਰੁਝਾਨਾਂ ਮੁਤਾਬਕ ਕਾਂਗਰਸ 65 ਸੀਟਾਂ 'ਤੇ ਅੱਗੇ ਹੈ। ਜਦੋਂ ਕਿ ਲਗਾਤਾਰ 10 ਸਾਲਾਂ ਤੋਂ ਸੱਤਾ 'ਤੇ ਕਾਬਜ਼ ਭਾਜਪਾ 19 ਸੀਟਾਂ 'ਤੇ ਅੱਗੇ ਹੈ। ਇਨੈਲੋ 2 ਅਤੇ ਹੋਰ 4 ਸੀਟਾਂ 'ਤੇ ਅੱਗੇ ਹੈ।


ਹੋਰ ਪੜ੍ਹੋ : ਭੂਪੇਂਦਰ ਹੁੱਡਾ, ਕੁਮਾਰੀ ਸ਼ੈਲਜਾ, ਸੁਰਜੇਵਾਲਾ ਜਾਂ ਦੀਪੇਂਦਰ ਹੁੱਡਾ, ਕਾਂਗਰਸ ਦਾ CM ਫੇਸ ਕੌਣ...ਕਿਸ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ?


ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਇਸ ਚੋਣ ਵਿੱਚ ਸੂਪੜਾ ਸਾਫ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਦੁਸ਼ਯੰਤ ਚੌਟਾਲਾ ਉਚਾਨਾ ਕਲਾਂ ਤੋਂ ਪਿੱਛੇ ਚੱਲ ਰਹੇ ਹਨ। ਏਲਨਾਬਾਦ ਤੋਂ ਇਨੈਲੋ ਦੇ ਅਭੈ ਚੌਟਾਲਾ ਅੱਗੇ ਚੱਲ ਰਹੇ ਹਨ। ਇਨੈਲੋ ਦੋ ਸੀਟਾਂ 'ਤੇ ਅੱਗੇ ਹੈ। ਹੋਰ ਉਮੀਦਵਾਰ 4 ਸੀਟਾਂ 'ਤੇ ਅੱਗੇ ਹਨ।



ਜੁਲਾਨਾ ਤੋਂ ਵਿਨੇਸ਼ ਫੋਗਾਟ, ਅੰਬਾਲ ਕੈਂਟ ਤੋਂ ਅਨਿਲ ਵਿੱਜ, ਤੋਸ਼ਾਮ ਤੋਂ ਸ਼ਰੂਤੀ ਚੌਧਰੀ, ਆਦਮਪੁਰ ਤੋਂ ਭਵਿਆ ਬਿਸ਼ਨੋਈ, ਅਟੇਲੀ ਤੋਂ ਆਰਤੀ ਸਿੰਘ ਰਾਓ ਮੋਹਰੀ ਹਨ। 


ਕਾਂਗਰਸ ਨੇ ਕੀ ਕਿਹਾ?


ਸ਼ੁਰੂਆਤੀ ਰੁਝਾਨਾਂ 'ਤੇ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅੱਜ ਦਿਨ ਭਰ ਲੱਡੂ ਅਤੇ ਜਲੇਬੀਆਂ ਖਾਣ ਨੂੰ ਮਿਲਣਗੇ, ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਜਲੇਬੀਆਂ ਭੇਜਣ ਜਾ ਰਹੇ ਹਾਂ। ਸਾਨੂੰ ਭਰੋਸਾ ਹੈ ਕਿ ਅਸੀਂ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।