ਫਤਿਹਾਬਾਦ: ਹਰਿਆਣਾ ਦੇ ਕਿਸਾਨ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਅਤੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਤੋਂ ਅਸਤੀਫਾ ਚਾਹੁੰਦੇ ਹਨ।ਕਿਸਾਨ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਕਿਸਾਨ ਸੰਗਠਨ 6 ਅਕਤੂਬਰ ਨੂੰ ਸਿਰਸਾ ਵਿੱਚ ਇਕੱਠੇ ਹੋਣਗੇ ਅਤੇ ਦੋਵਾਂ ਨੇਤਾਵਾਂ ਦੀ ਰਿਹਾਇਸ਼ ਦਾ ਘਿਰਾਓ ਕਰਨਗੇ।
ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜਿੱਥੇ ਕਿਸਾਨਾਂ ਖਿਲਾਫ ਕਾਨੂੰਨ ਪਾਸ ਕੀਤੇ ਜਾ ਰਹੇ ਹਨ ਉੱਥੇ ਹੀ ਸਿਆਸਤਦਾਨ ਇਸ ਮੁੱਦੇ ਤੇ ਵੋਟਾਂ ਇਕੱਤਰ ਕਰ ਰਹੇ ਹਨ ਅਤੇ ਸੱਤਾ ਦਾ ਅਨੰਦ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਕਿਸਾਨ ਦੁਬਿਧਾ ਵਿੱਚ ਹੈ ਅਤੇ ਇਹ ਦੋਵੇਂ ਆਗੂ ਸੱਤਾ ਦੀ ਖੁਸ਼ੀ ਦਾ ਆਨੰਦ ਲੈ ਰਹੇ ਹਨ।ਉਨ੍ਹਾਂ ਕਿਹਾ "ਜਿਦਾਂ ਪੰਜਾਬ ਦੇ ਕਿਸਾਨਾਂ ਨੇ ਅਕਾਲੀ ਦਲ ਦਾ ਘਿਰਾਓ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਉਸੇ ਤਰ੍ਹਾਂ ਅਸੀਂ ਇਨ੍ਹਾਂ ਦੋਵਾਂ ਨੇਤਾਵਾਂ ਦਾ ਅਸਤੀਫ਼ਾ ਲੈ ਕੇ ਰਹਾਂਗੇ।"