ਚੰਡੀਗੜ੍ਹ: ਕੇਂਦਰੀ ਕੇਤੀ ਕਾਨੂੰਨਾਂ ਖਿਲਾਫ 26-27 ਨਵੰਬਰ ਨੂੰ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚੱਲੋ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ। ਅਜਿਹੇ 'ਚ ਪੰਜਾਬ 'ਚੋਂ ਵੱਡੇ ਪੱਧਰ 'ਤੇ ਕਿਸਾਨ ਇਸ ਅੰਦੋਲਨ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਅੰਦੋਲਨ ਨੂੰ ਦੇਖਦਿਆਂ ਹਰਿਆਣਾ ਸਰਕਾਰ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਮੁੱਖ ਫੋਕਸ ਚਾਰ ਮੁੱਖ ਰਾਸ਼ਟਰੀ ਰਾਜਮਾਰਗਾਂ ਅੰਬਾਲਾ ਤੋਂ ਦਿੱਲੀ, ਹਿਸਾਰ ਤੋਂ ਦਿੱਲੀ, ਰੇਵਾੜੀ ਤੋਂ ਦਿੱਲੀ ਤੇ ਪਲਵਲ ਤੋਂ ਦਿੱਲੀ ਹੋਣਗੇ। ਉਨ੍ਹਾਂ ਦੱਸਿਆ ਕਿ ਅੰਬਾਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ, ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁੜਾਲ ਚੌਕ, ਕਰਨਾਲ ਜ਼ਿਲ੍ਹਾ ਦੀ ਘਰੌੜਾ ਅਨਾਜ ਮੰਡੀ, ਇੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ 'ਚ ਟਿੱਕਰੀ ਬਾਰਡਰ 'ਤੇ ਸੋਨੀਪਤ ਜ਼ਿਲ੍ਹੇ ਦੇ ਕਈ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ 'ਚ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਇਕੱਠੇ ਹੋਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਹੈ।
ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਯਾਤਰੀਆਂ ਦੀ ਸੁਵਿਧਾ ਲਈ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਆਉਣ ਵਾਲੀ 25 ਤੇ 26 ਨਵੰਬਰ ਨੂੰ ਸੜਕ ਰਾਹੀਂ ਪੰਜਾਬ ਤੋਂ ਹਰਿਆਣਾ 'ਚ ਦਾਖਲ ਹੋਣ ਵਾਲੇ ਸਥਾਨਾਂ 'ਤੇ 26 ਤੇ 27 ਨਵੰਬਰ ਨੂੰ ਹਰਿਆਣਾ ਤੋਂ ਦਿੱਲੀ 'ਚ ਦਾਖਲ ਹੋਣ ਵਾਲੇ ਸਥਾਨਾਂ 'ਤੇ ਆਵਾਜਾਈ ਰੋਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੁਲਿਸ ਪੰਚਕੂਲਾ, ਅੰਬਾਲਾ, ਕੈਥਲ, ਜੀਂਦ, ਫਤਿਹਾਬਾਦ ਤੇ ਸਿਰਸਾ ਜ਼ਿਲ੍ਹੇ 'ਚ ਸੜਕੀ ਮਾਧਿਅਮ ਤੋਂ ਪੰਜਾਬ 'ਚ ਹਰਿਆਣਾ 'ਚ ਦਾਖਲ ਹੋਣ ਵਾਲੇ ਬਾਰਡਰ ਪੁਆਇੰਟਸ 'ਤੇ 25,26 ਤੇ 27 ਨਵੰਬਰ ਨੂੰ ਆਵਾਜਾਈ ਮੋੜੀ ਜਾ ਸਕਦੀ ਹੈ ਜਾਂ ਸੜਕ ਬੰਦ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਦਿੱਲੀ ਵੱਲ ਜਾਣ ਵਾਲੇ ਚਾਰ ਪ੍ਰਮੁੱਖ ਰਾਸ਼ਟਰੀ ਮਾਰਗਾਂ, ਯਾਨੀ ਅੰਬਾਲਾ ਤੋਂ ਦਿੱਲੀ, ਹਿਸਾਰ ਤੋਂ ਦਿੱਲੀ, ਰੇਵਾੜੀ ਤੋਂ ਦਿੱਲੀ ਤੇ ਪਲਵਲ ਤੋਂ ਦਿੱਲੀ ਵੱਲ ਵੀ ਅੰਬਾਲਾ ਜ਼ਿਲ੍ਹੇ ਦੇ ਸ਼ੰਭੂ ਬਾਰਡਰ, ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁਡਾਲ ਚੌਕ, ਕਰਨਾਲ ਜ਼ਿਲ੍ਹੇ ਦੀ ਘਰੌਂਡਾ ਅਨਾਜ ਮੰਡੀ, ਇੱਜਰ ਜ਼ਿਲ੍ਹੇ ਦੇ ਪਿੰਡ ਮੁਡਾਲ ਚੌਕ, ਕਰਨਾਲ ਜ਼ਿਲ੍ਹੇ ਦੀ ਘਰੌਂਡਾ ਅਨਾਜ ਮੰਡੀ, ਅੱਜਰ ਜ਼ਿਲ੍ਹੇ ਦੇ ਬਹਾਦਰਗੜ੍ਹ 'ਚ ਟਿਕਰੀ ਬਾਰਡਰ ਤੇ ਸੋਨੀਪਤ ਜ਼ਿਲ੍ਹੇ ਦੇ ਰਾਈ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਤੋਂ ਆਵਾਜਾਈ ਮੋੜੀ ਜਾ ਸਕਦੀ ਹੈ ਜਾਂ ਸੜਕ ਬਲੌਕ ਕੀਤੀ ਜਾ ਸਕਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ