ਚੰਡੀਗੜ੍ਹ: ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲਿਆਂ 'ਚ ਵੀ ਲਗਾਤਾਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਸਰਕਾਰਾਂ ਵੱਲੋਂ ਵੀ ਸਖ਼ਤੀ ਵਧਾਈ ਜਾਣ ਲੱਗੀ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਹਰਿਆਣਾ 'ਚ ਵੀ ਓਮੀਕ੍ਰੋਨ ਦੇ ਵੱਧਦੇ ਗ੍ਰਾਫ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਪੰਜ ਜ਼ਿਲ੍ਹਿਆਂ 'ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।



ਨਵੀਆਂ ਗਾਈਡਲਾਈਨਜ਼ ਤਹਿਤ ਇਨ੍ਹਾਂ ਜ਼ਿਲ੍ਹਿਆਂ 'ਚ ਸਕੂਲ, ਕਾਲਜ ਸਮੇਤ ਸਿਨੇਮਾ ਹਾਲ, ਥੀਏਟਰ ਪੂਰੀ ਤਰ੍ਹਾਂ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਇਹ ਗਾਈਡਲਾਈਨਜ਼ 12 ਜਨਵਰੀ ਤੱਕ ਜਾਰੀ ਰਹਿਣਗੀਆਂ ਤੇ ਲੋਕਾਂ ਲਈ ਵੈਕਸੀਨ ਲਵਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।

5 ਜ਼ਿਲ੍ਹਿਆਂ 'ਚ ਸਕੂਲ-ਕਾਲਜ ਬੰਦ



ਸਰਕਾਰ ਵਲੋਂ ਜਾਰੀ ਗਾਈਡਲਾਈਨਜ਼ ਮੁਤਾਬਕ 5 ਜ਼ਿਲ੍ਹਿਆਂ  ਗੁਰੂਗ੍ਰਾਮ, ਫਰੀਦਾਬਾਦ, ਪੰਚਕੁਲਾ, ਅੰਬਾਲਾ ਤੇ ਸੋਨੀਪਤ 'ਚ ਸਖ਼ਤੀ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ 'ਚ ਮਾਲ (Malls) ਤੇ ਮਾਰਕਿਟ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ ਜਦਕਿ ਸਿਨੇਮਾ ਹਾਲ, ਸਪੋਰਟਸ ਕੰਪਲੈਕਸ, ਸਕੂਲ-ਕਾਲਜ, ਐਂਟਰਟੇਨਮੈਂਟ ਪਾਰਕ, ਜਿੰਮ, ਸਵਿਮਿੰਗ ਪੂਲ ਫਿਲਹਾਲ ਪੂਰਨ ਰੂਪ ਨਾਲ ਬੰਦ ਰਹਿਣਗੇ।

ਬਾਕੀ ਜ਼ਿਲ੍ਹਿਆਂ 'ਚ ਵੀ ਸਖ਼ਤੀ 

ਇਨ੍ਹਾਂ 5 ਜ਼ਿਲ੍ਹਆਂ ਦੇ ਇਲਾਵਾ ਬਾਕੀ ਜ਼ਿਲ੍ਹਿਆਂ 'ਚ ਵੀ ਲੋਕਾਂ ਨੂੰ ਅਹਿਤਿਆਤ ਵਰਤਣ ਦੇ ਨਿਰਦੇਸ਼ ਹਨ। ਬਾਕੀ ਜ਼ਿਲ੍ਹਿਆਂ ਲਈ 50 ਫੀਸਦੀ ਸਮਰੱਥਾ ਨਾਲ ਸਿਨੇਮਾ ਹਾਲ, ਜਿੰਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਉੱਥੇ ਹੀ ਵਿਆਹ ਸਮਾਰੋਹ ਤੇ ਹੋਰ ਸਮਾਗਮਾਂ ਲਈ ਸਿਰਫ 100 ਲੋਕਾਂ ਦੇ ਇਕੱਠ ਦੀ ਇਜਾਜ਼ਤ ਦਿੱਤੀ ਗਈ ਹੈ। ਹਰਿਆਣਾ ਸਰਕਾਰ ਦੇ ਇਹ ਆਦੇਸ਼ 12 ਜਨਵਰੀ ਤੱਕ ਲਾਗੂ ਰਹਿਣਗੇ।

 

 


ਇਹ ਵੀ ਪੜ੍ਹੋ : Cricket Talks: Ravi Shastri ਦਾ ਖੁਲਾਸਾ, ਇਨ੍ਹਾਂ 2 ਖਿਡਾਰੀਆਂ ਦੀ ਜ਼ਿੱਦ ਨੇ ਦਵਾਈ ਗਾਬਾ 'ਚ ਇਤਿਹਾਸਕ ਜਿੱਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490