CM ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਹੋਈ ਕੈਬੀਨੇਟ ਦੀ ਮੀਟਿੰਗ ਵਿਚ 5 ਜੂਨ , 2017 ਨੁੰ ਜਾਰੀ ਅਧਿਆਪਕ ਟ੍ਰਾਂਸਫਰ ਨੀਤੀ, 2016 ਨੂੰ ਰੱਦ ਕਰਦੇ ਹੋਏ ਅਧਿਆਪਕ ਟ੍ਰਾਂਸਫਰ ਨੀਤੀ, 2023 ਦੇ ਮਸੌਦੇ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਇਸ ਨਵੀਂ ਨੀਤੀ ਦਾ ਉਦੇਸ਼ ਵਿਦਿਆਰਥੀਆਂ ਦੇ ਵਿਦਿਅਕ ਹਿੱਤਾਂ ਦੀ ਰੱਖਿਆ ਕਰਨ, ਕਰਮਚਾਰੀਆਂ ਵਿਚ ਨੌਕਰੀ ਦੀ ਸੰਤੁਸ਼ਟੀ ਨੂੰ ਵਧਾਉਣ ਅਤੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਅਧਿਆਪਕਾਂ ਤੇ ਸਕੂਲਾਂ ਦੇ ਪ੍ਰਮੁੱਖਾਂ ਦਾ ਨਿਆਂਸੰਗਤ, ਮੰਗ- ਅਧਾਰਿਤ ਵੰਡ ਯਕੀਨੀ ਕਰਨਾ ਹੈ।
ਅਧਿਆਪਕ ਟ੍ਰਾਂਸਫਰ ਨੀਤੀ ਸਾਲ 2016 ਵਿਚ ਨੋਟੀਫਾਇਡ ਕੀਤੀ ਗਈ ਸੀ ਅਤੇ ਸਾਲ 2017 ਵਿਚ ਸੋਧ ਕੀਤਾ ਗਿਆ ਸੀ। ਬਾਅਦ ਵਿਚ ਸਮੇਂ-ਸਮੇਂ 'ਤੇ ਇਸ ਵਿਚ ਕੁੱਝ ਬਦਲਾਅ ਵੀ ਕੀਤੇ ਗਏ। ਸਮੇਂ ਦੇ ਨਾਲ ਵਿਭਾਗ ਨੇ ਮੌਜੂਦਾ ਨੀਤੀ ਨੂੰ ਲਾਗੂ ਕਰਨ ਵਿਚ ਕੁੱਝ ਚਨੌਤੀਆਂ ਦਾ ਤਜਰਬਾ ਕੀਤਾ।
ਇਸ ਲਈ ਇਸ ਨੀਤੀ ਨੂੰ ਨਿਰਸਤ ਕਰਨ ਅਤੇ ਕੁੱਝ ਮੌਜੂਦਾ ਪ੍ਰਾਵਧਾਨਾਂ ਵਿਚ ਸੋਧ ਕਰ ਕੇ ਅਤੇ ਕੁੱਝ ਨਵੇਂ ਪ੍ਰਾਵਧਾਨ ਸ਼ਾਮਿਲ ਕਰਦੇ ਹੋਏ ਨੀਤੀ ਨੂੰ ਸੁਰੱਖਿਅਤ ਅਤੇ ਸਟੀਕ ਬਣਾ ਕੇ ਇਕ ਨਵੀਂ ਨੀਤੀ ਲਿਆਉਣ 'ਤੇ ਵਿਚਾਰ ਕੀਤਾ ਗਿਆ।
----
ਹਰਿਆਣਾ ਸਰਕਾਰ ਨੇ ਰਾਸ਼ਟਰ ਦੀ ਸੇਵਾ ਵਿਚ ਆਪਣੀ ਜਾਣ ਨਿਯੋਛਾਵਰ ਕਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਦਾ ਮਨੋਬਲ ਬਣਾਏ ਰੱਖਣ ਦੇ ਉਦੇਸ਼ ਨਾਲ ਯੂੱਧ ਹਤਾਹਤ ਆਰਮਡ ਫੋਰਸਾਂ ਅਤੇ ਕੇਂਦਰੀ ਆਰਮਡ ਪੁਲਿਸ ਫੋਰਸਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਹਮਦਰਦੀ ਨਿਯੁਕਤੀ ਨੀਤੀ 2023 ਨੂੰ ਸੋਧ ਕੀਤਾ ਹੈ।
ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਰਾਜ ਕੈਬੀਨੇਟ ਦੀ ਮੀਟਿੰਗ ਵਿਚ ਇਸ ਨੀਤੀ ਵਿਚ ਸੋਧ ਲਿਆਉਣ ਦੇ ਪ੍ਰਸਤਾਵ ਨੂੰ ਮੰਜੂਰੀ ਦਿੱਤੀ ਗਈ। ਇਹ ਨੀਤੀ ਭਵਿੱਖ ਵਿਚ ਯੂੱਧ ਤੋਂ ਹਤਾਹਤ ਹੋਣ ਵਾਲੇ ਫੌਜੀਆਂ ਦੇ ਮੈਂਬਰਾਂ 'ਤੇ ਲਾਗੂ ਹੋਵੇਗੀ।
ਸੋਧ ਨੀਤੀ ਅਨੁਸਾਰ ਰੱਖਿਆ ਅਧਿਕਾਰੀਆਂ/ਗ੍ਰਹਿ ਮੰਤਰਾਲੇ ਵੱਲੋਂ ਆਰਮਡ ਫੋਰਸ ਜਾਂ ਕੇਂਦਰੀ ਆਰਮਡ ਪੁਲਿਸ ਫੋਰਸ ਦੇ ਮੈਂਬਰ ਨੂੰ ਕਿਸੇ ਵੀ ਆਪਰੇਸ਼ਨ ਜਾਂ ਕਿਸੇ ਨਿਰਧਾਰਿਤ ਖੇਤਰ ਵਿਚ ਆਪ੍ਰੇਸ਼ਨ ਦੇ ਦੌਰਾਨ ਯੂੱਧ/ਆਈਈਡੀ ਬਲਾਸਟ/ ਅੱਤਵਾਦੀ ਜਾਂ ਉਗਰਵਾਦੀ ਹਮਲਾ/ਬੋਡਰ ਲੜਾਈਆਂ ਅਤੇ ਏਮਟੀ ਕਾਰਡੀਅਕ ਅਰੇਸਟ, ਹਵਾਈ ਦੁਰਘਟਨਾ ਅਤੇ ਕੁਦਰਤੀ ਆਪਦਾਵਾਂ ਵਿਚ ਅਸਾਧਾਰਣ ਹਿੰਮਤ ਅਤੇ ਜਿਮੇਵਾਰੀ ਪਾਲਨ ਦੇ ਪ੍ਰਤੀ ਸਮਰਪਣ ਦੀ ਮੰਗ ਕਰਨ, ਸੰਯੁਕਤ ਰਾਸ਼ਟਰ ਸ਼ਾਂਤੀ ਸੇਨਾ ਵਿਚ ਮੌਜੂਦਾ ਅਧਿਕਾਰਕ ਜਿਮੇਵਾਰੀ ਦੇ ਪ੍ਰਦਰਸ਼ਨ ਦੌਰਾਨ ਵਰਗੀ ਵੱਖ-ਵੱਖ ਤਰ੍ਹਾ ਦੀ ਘਟਨਾਵਾਂ ਵਿਚ ਮੌਤ ਹੋਣ ਨੇ ਵਾਲੇ ਸ਼ਹੀਦਾਂ ਦੇ ਆਸ਼ਰਿਤਾਂ ਨੂੰ ਹਮਦਰਦੀ ਨਿਯੁਕਤੀ ਪ੍ਰਦਾਨ ਕੀਤੀ ਜਾਵੇਗੀ।