Accident: ਅਮਰੀਕਾ ਤੋਂ ਮੰਦਭਾਗੀ ਖ਼ਬਰ, ਰੇਲ ਗੱਡੀ 'ਚ ਜਾ ਵੱਜਿਆ ਟਰੱਕ; ਨੌਜਵਾਨ ਦੀ ਦਰਦਨਾਕ ਮੌਤ: ਪਿੰਡ 'ਚ ਪੈ ਗਿਆ ਚੀਕ ਚਿਹਾੜਾ...
US Accident: ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਅਮਰੀਕਾ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ...

US Accident: ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਅਮਰੀਕਾ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਕਰੀਬ 7 ਸਾਲ ਪਹਿਲਾਂ ਪਰਿਵਾਰ ਨਾਲ ਅਮਰੀਕਾ ਗਿਆ ਸੀ, ਜਿਸ ਦਾ ਇੱਕ 6 ਮਹੀਨਿਆਂ ਦਾ ਪੁੱਤਰ ਵੀ ਹੈ, ਜੋ ਆਪਣੀ ਮਾਂ ਨਾਲ ਅਮਰੀਕਾ ਰਹਿ ਰਿਹਾ ਹੈ।
ਜਾਣਕਾਰੀ ਅਨੁਸਾਰ, ਇਸਮਾਈਲਾਬਾਦ ਦੇ ਪਿੰਡ ਕੁੰਮਹਾਰ ਮਾਜਰਾ ਦਾ ਰਹਿਣ ਵਾਲਾ ਸੰਦੀਪ ਸਿੰਘ (32) ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਅਤੇ ਟਰੱਕ ਡਰਾਈਵਰ ਸੀ। ਇੱਥੇ ਪਿੰਡ ਵਿੱਚ ਉਸ ਦਾ ਵੱਡਾ ਭਰਾ ਡਿੰਪਲ ਆਪਣੀ ਬਜ਼ੁਰਗ ਮਾਂ ਨਾਲ ਰਹਿੰਦਾ ਹੈ।
ਟੈਕਸਾਸ ਗਿਆ ਸੀ ਸੰਦੀਪ ਸਿੰਘ ਫਿਰ ਵਾਪਰਿਆ ਹਾਦਸਾ
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੰਦੀਪ ਸਿੰਘ, ਟਰੱਕ ਲੈ ਕੇ ਟੈਕਸਾਸ ਗਿਆ ਸੀ, ਜਿਥੇ ਉਸ ਦਾ ਟਰੱਕ ਖੜ੍ਹੀ ਟਰੇਨ ਨਾਲ ਟਕਰਾ ਗਿਆ। ਘਟਨਾ ਸਮੇਂ ਟਰੱਕ ਵਿਚ ਸੰਦੀਪ ਇਕੱਲਾ ਸੀ, ਜਿਸ ਕਾਰਨ ਕਾਫੀ ਸਮੇਂ ਤੱਕ ਉਸ ਨੂੰ ਜ਼ਖ਼ਮੀ ਹੋਣ ਪਿੱਛੋਂ ਵੀ ਸਹਾਇਤਾ ਨਹੀਂ ਮਿਲ ਸਕੀ। ਬਾਅਦ 'ਚ ਕਿਸੇ ਨੇ ਪਤਾ ਲੱਗਣ 'ਤੇ ਪੁਲਿਸ ਨੂੰ ਘਟਨਾ ਬਾਰੇ ਦੱਸਿਆ, ਪਰ ਉਦੋਂ ਤੱਕ ਸੰਦੀਪ ਦੀ ਮੌਤ ਹੋ ਚੁੱਕੀ ਸੀ।
ਅਮਰੀਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੰਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਟਰੱਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਇਹ ਜਾਣਨ ਦੀ ਕੋਸ਼ਿਸ਼ ਵੀ ਕੀਤੀ ਕਿ ਹਾਦਸਾ ਕਿਵੇਂ ਵਾਪਰਿਆ।
6 ਮਹੀਨੇ ਪਹਿਲਾਂ ਪਤਨੀ ਨੇ ਬੱਚੇ ਨੂੰ ਦਿੱਤਾ ਸੀ ਜਨਮ
ਜਾਣਕਾਰੀ ਲਈ ਦੱਸ ਦੇਈਏ ਕਿ, ਸੰਦੀਪ ਸਿੰਘ ਸਾਲ 2019 'ਚ ਅਮਰੀਕਾ ਗਿਆ ਸੀ, ਉਥੇ ਉਹ ਆਪਣੀ ਪਤਨੀ ਪਵਨਦੀਪ ਕੌਰ ਨਾਲ ਰਹਿ ਰਿਹਾ ਸੀ। ਉਸ ਨੇ ਦੋ ਸਾਲ ਪਹਿਲਾਂ ਹੀ ਆਪਣੀ ਪਤਨੀ ਨੂੰ ਅਮਰੀਕਾ ਬੁਲਾਇਆ ਸੀ ਅਤੇ ਹੁਣ ਪਿੱਛੇ ਜਿਹੇ 6 ਮਹੀਨੇ ਪਹਿਲਾਂ ਹੀ ਉਹ ਪੁੱਤਰ ਅਰਜੁਨ ਸਿੰਘ ਦਾ ਪਿਤਾ ਬਣਿਆ ਸੀ। ਸੰਦੀਪ ਸਿੰਘ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























