ਇਨ੍ਹਾਂ ਚਾਰ ਮਹੱਤਵਪੂਰਨ ਥਾਂਵਾਂ ਵਿੱਚ ਗੁਰੂਗ੍ਰਾਮ ਵਿੱਚ ਕਪਦੀਵਾਸ ਚੌਕ, ਧਾਰੂਹੇੜਾ ਵਿੱਚ ਮਸਾਨੀ ਬੈਰਾਜ, ਰੇਵਾੜੀ ਵਿੱਚ ਸੰਗਵਾਰੀ ਪਿੰਡ ਅਤੇ ਜੈਸਿੰਘਪੁਰ ਖੇੜਾ (ਹਰਿਆਣਾ-ਰਾਜਸਥਾਨ ਸਰਹੱਦ) ਸ਼ਾਮਲ ਹਨ। ਇਸ ਦੇ ਨਾਲ ਐਕਸਪ੍ਰੈੱਸਵੇਅ 'ਤੇ ਟ੍ਰੈਫਿਕ ਨੂੰ ਡਾਈਵਟ ਕੀਤਾ ਗਿਆ, ਜੈਪੁਰ ਤੋਂ ਦਿੱਲੀ ਅਤੇ ਦਿੱਲੀ ਤੋਂ ਜੈਪੁਰ ਜਾਣ ਵਾਲੇ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ 100 ਕਿਲੋਮੀਟਰ ਵਧੇਰੇ ਦੂਰੀ ਤੈਅ ਕਰਨੀ ਪਈ।
ਇਸ ਦੌਰਾਨ ਪੁਲਿਸ ਨੇ ਜੈਪੁਰ ਤੋਂ ਜਾਣ ਵਾਲੇ ਵਾਹਨ ਬਿਲਾਸਪੁਰ, ਕਪਰੀਵਾਸ ਅਤੇ ਸਿਧਰਾਵਾਲੀ ਅਤੇ ਸ਼ਾਹਪੁਰਾ ਵੱਲ ਨੂੰ ਮੋੜ ਦਿੱਤੇ। ਦਿੱਲੀ ਜਾਣ ਵਾਲੀਆਂ ਗੱਡੀਆਂ ਕੋਟਪੁਤਲੀ ਅਤੇ ਬਹਿੜ ਵੱਲ ਮੋੜ ਦਿੱਤੇ। ਗੁਰੂਗ੍ਰਾਮ ਪੁਲਿਸ ਨੇ ਐਤਵਾਰ ਨੂੰ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਤੋਂ ਬਾਅਦ ਕਪਦੀਵਾਸ ਚੌਕ (ਗੁਰੂਗਾਮ-ਰੇਵਾੜੀ ਸਰਹੱਦ) ਵਿਖੇ ਵੀ ਬੈਰੀਕੇਡ ਲਗਾਏ ਹਨ।
ਪੁਲਿਸ ਮੁਤਾਬਕ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੇ 2 ਹਜ਼ਾਰ ਤੋਂ ਵੱਧ ਕਿਸਾਨ ਅਤੇ ਟਰੇਡ ਯੂਨੀਅਨਾਂ ਦੇ ਮੈਂਬਰ 13 ਦਸੰਬਰ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ ਵਿੱਚ ਰਾਸ਼ਟਰੀ ਰਾਜਮਾਰਗ ‘ਤੇ ਸ਼ਾਹਜਹਾਨਪੁਰ (ਹਰਿਆਣਾ-ਰਾਜਸਥਾਨ ਸਰਹੱਦ) ਵਿਖੇ ਇਕੱਠੇ ਹੋਏ ਹਨ।
29 ਦਸੰਬਰ ਨੂੰ ਕਿਸਾਨਾਂ ਨੇ ਸ਼ਾਹਜਹਾਨਪੁਰ ਵਿਖੇ ਬੈਰੀਕੇਡ ਤੋੜੇ ਸੀ ਅਤੇ ਉਹ ਰਾਜਸਥਾਨ ਦੇ ਸ਼ਾਹਜਹਾਂਪੁਰ ਅੰਤਰ-ਰਾਜ ਸਰਹੱਦ ਪਾਰ ਕਰਦੇ ਹੋਏ, ਦਿੱਲੀ-ਜੈਪੁਰ ਹਾਈਵੇ 'ਤੇ ਰੇਵਾੜੀ 'ਚ ਦਾਖਲ ਹੋ ਗਏ ਸੀ, ਕਿਉਂਕਿ ਪੁਲਿਸ ਉਨ੍ਹਾਂ ਨੂੰ ਹਰਿਆਣਾ ਵਿਚ ਦਾਖਲ ਨਹੀਂ ਹੋਣ ਦੇ ਰਹੀ ਸੀ।
ਕਿਸਾਨ ਅੰਦੋਲਨ ਦੇ ਹਾਲਾਤ ਜਿਉਂ ਦੇ ਤਿਉਂ, ਸੁਪਰੀਮ ਕੋਰਟ ਫਿਕਰਮੰਦ
ਪੁਲਿਸ ਸੁਪਰਡੈਂਟ (ਰੇਵਾੜੀ) ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗੀ। ਅਸੀਂ ਸਥਿਤੀ ਨੂੰ ਸੰਭਾਲਣ ਅਤੇ ਨਿਯੰਤਰਣ ਲਈ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਸੰਪਰਕ ਵਿੱਚ ਹਾਂ ਅਤੇ ਰੇਵਾੜੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਚੌਕਸੀ ਵਰਤੀ ਜਾ ਰਹੀ ਹੈ। ਅਸੀਂ ਧਾਰੂਹੇੜਾ ਅਤੇ ਹੋਰ ਵਿਰੋਧ ਸਥਾਨਾਂ ਵਿੱਚ ਵੀ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਸੀਂ ਟ੍ਰੈਫਿਕ ਡਾਈਵਰਟ ਕੀਤਾ ਹੈ।
ਅਸੀਂ ਸਾਰੇ ਸੀਨੀਅਰ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਅਲਰਟ ਕਰ ਦਿੱਤਾ ਹੈ ਅਤੇ ਬਿਲਾਸਪੁਰ ਅਤੇ ਮਨੇਸਰ ਪੁਲਿਸ ਦੀਆਂ ਟੀਮਾਂ ਪਹਿਲਾਂ ਹੀ ਅਲਰਟ ‘ਤੇ ਹਨ। ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਹਰਿਆਣਾ ਨੂੰ ਦੂਜੇ ਸੂਬਿਆਂ ਨਾਲ ਜੋੜਨ ਵਾਲੇ ਸਾਰੇ ਸਰਹੱਦੀ ਥਾਂਵਾਂ ‘ਤੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।- ਕੇਕੇ ਰਾਓ, ਪੁਲਿਸ ਕਮਿਸ਼ਨਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904