Gurugram Viral Video : ਦੇਸ਼ 'ਚ G20 ਸੰਮੇਲਨ (G20 Summit) ਹੋ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਪ੍ਰੋਗਰਾਮ ਤੋਂ ਪਹਿਲਾਂ ਸ਼ਹਿਰਾਂ ਦੀ ਸੁੰਦਰਤਾ ਵਧਾਉਣ ਲਈ ਕਈ ਕੰਮ ਕੀਤੇ ਜਾ ਰਹੇ ਹਨ। ਇਸੇ ਕੜੀ 'ਚ ਜੀ-20 ਸੰਮੇਲਨ ਨੂੰ ਲੈ ਕੇ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਵੀ ਸੁੰਦਰੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਗੁਰੂਗ੍ਰਾਮ ਵਿੱਚ ਸੁੰਦਰੀਕਰਨ ਦੇ ਕੰਮ ਲਈ ਫੁੱਲਾਂ ਦੇ ਗਮਲੇ ਰੱਖੇ ਗਏ ਹਨ। ਹੁਣ ਇਸ ਨਾਲ ਜੁੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਸ਼ਖਸ ਕਥਿਤ ਤੌਰ 'ਤੇ ਫੁੱਲਾਂ ਦੇ ਗਮਲੇ ਚੋਰੀ ਕਰਕੇ ਲੱਖਾਂ ਰੁਪਏ ਦੀ ਕਾਰ ਵਿੱਚ ਰੱਖ ਰਹੇ ਹਨ।

ਇਹ ਵੀ ਪੜ੍ਹੋ : ਵਿਦੇਸ਼ ਦੌੜਨ ਦੀ ਕੋਸ਼ਿਸ਼ 'ਚ ਸਾਬਕਾ ਵਿਧਾਇਕ ਜਲਾਲਪੁਰ, ਵਿਜੀਲੈਂਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ







ਮਾਮਲਾ ਗੁਰੂਗ੍ਰਾਮ ਦੇ ਸ਼ੰਕਰ ਚੌਕ ਕੋਲ ਦਾ ਹੈ, ਜਿੱਥੇ ਜੀ-20 ਸੰਮੇਲਨ ਲਈ ਫੁੱਲਾਂ ਦੇ ਬਰਤਨ ਰੱਖੇ ਗਏ ਹਨ। ਦੋ ਲੋਕ ਲੱਖਾਂ ਦੀ ਕਾਰ ਵਿੱਚ ਇੱਥੇ ਪਹੁੰਚਦੇ ਹਨ ਅਤੇ ਇੱਕ ਫੁੱਲਾਂ ਦੇ ਗਮਲੇ ਚੋਰੀ ਕਰ ਲੈਂਦੇ ਹਨ। ਇਸ ਦੌਰਾਨ ਕਿਸੇ ਨੇ ਚੋਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਗੁਰੂਗ੍ਰਾਮ ਮੈਟਰੋਪੋਲੀਟਨ ਡਿਵੈਲਪਮੈਂਟ ਅਥਾਰਟੀ ਦੇ ਜੁਆਇੰਟ ਸੀਈਓ ਐਸਕੇ ਚਾਹਲ ਦਾ ਬਿਆਨ ਵੀ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਕਾਰਵਾਈ ਦੀ ਗੱਲ ਕਹੀ ਹੈ।


ਇਹ ਵੀ ਪੜ੍ਹੋ : ਨੂੰਹ ਹੀ ਨਿਕਲੀ ਸੱਸ ਦੀ ਕਾਤਲ, ਚਾਕੂ ਮਾਰ-ਮਾਰ ਬੇਰਹਿਮੀ ਨਾਲ ਕੀਤਾ ਕਤਲ, ਹੱਤਿਆ ਮਗਰੋਂ ਬਿਜਲੀ ਦਾ ਕਰੰਟ ਵੀ ਲਾਇਆ



ਜੀ-20 ਸਿਖਰ ਸੰਮੇਲਨ 1 ਤੋਂ 4 ਮਾਰਚ ਤੱਕ ਹੋਵੇਗਾ


ਐਸਕੇ ਚਹਿਲ ਨੇ ਕਿਹਾ ਹੈ, "ਇਹ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।" ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਦੋਵਾਂ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਦੱਸ ਦੇਈਏ ਕਿ ਜੀ-20 ਸਿਖਰ ਸੰਮੇਲਨ 1 ਤੋਂ 4 ਮਾਰਚ ਤੱਕ ਗੁਰੂਗ੍ਰਾਮ 'ਚ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ 39 ਦੇਸ਼ਾਂ ਦੇ ਪ੍ਰਤੀਨਿਧਾਂ ਦੇ ਭਾਗ ਲੈਣ ਦੀ ਉਮੀਦ ਹੈ।

ਸੰਮੇਲਨ 'ਚ ਇਨ੍ਹਾਂ ਮੁੱਦਿਆਂ 'ਤੇ ਕੀਤੀ ਜਾਵੇਗੀ ਚਰਚਾ  

ਇਸ ਦੌਰਾਨ ਉਹ ਆਪਣੇ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਚਰਚਾ ਕਰਨਗੇ ਅਤੇ ਇਹ ਦੱਸਣਗੇ ਕਿ ਇਹ ਕਦਮ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਕਿਸ ਹੱਦ ਤੱਕ ਸਫਲ ਰਹੇ ਅਤੇ ਕੀ ਕਰਨ ਦੀ ਲੋੜ ਹੈ। ਉਹ ਆਪਣੇ ਦੇਸ਼ਾਂ ਵਿੱਚ ਅਪਣਾਏ ਗਏ ਚੰਗੇ ਸ਼ਾਸਨ ਅਭਿਆਸਾਂ ਨੂੰ ਸਾਂਝਾ ਕਰਨਗੇ ਯਾਨੀ G20 ਦੇਸ਼ ਇੱਕ ਦੂਜੇ ਦੇ ਤਜ਼ਰਬਿਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਨਗੇ।