ਸੋਨੀਪਤ : ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਹਰਿਆਣਾ ਵਿੱਚ ਪਹੁੰਚ ਰਹੇ ਹਨ। ਜਿੱਥੇ ਉਹਨਾਂ ਵੱਲੋਂ ਹਰਿਆਣਾ ਸੂਬੇ ਲਈ ਵੱਡੀ ਸੌਗਾਤ ਦਿੱਤੀ ਜਾਵੇਗੀ। ਇਸ ਜਾਣਕਾਰੀ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਹੈ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਨੂੰ ਵੱਡੀ ਸੌਗਾਤ ਮਿਲਣ ਜਾ ਰਹੀ ਹੈ, ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ  ਨਿਤਿਨ ਗਡਕਰੀ ਰਾਜ ਨੂੰ ਕਰੀਬ 3700 ਕਰੋੜ ਰੁਪਏ ਦੀ ਵੱਖ-ਵੱਖ ਵੱਡੀ ਸੜਕ ਵਿਕਾਸ ਪਰਿਯੋਨਾਵਾਂ ਦਾ ਤੋਹਫਾ ਦੇਣਗੇ।


          ਡਿਪਟੀ  ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰੀ ਮੰਤਰੀ  ਨਿਤਿਨ ਗਡਕਰੀ ਅੱਜ ਸਵੇਰੇ 11 ਵਜੇ ਸੋਨੀਪਤ ਵਿੱਚ ਦਿੱਲੀ ਤੋਂ ਪਾਣੀਪਤ ਤੱਕ ਅੱਠ ਲੇਨ ਕੌਮੀ ਰਾਜਮਾਰਗ 'ਤੇ 11 ਫਲਾਈਓਵਰਾਂ ਦਾ ਉਦਘਾਟਨ ਕਰਣਗੇ। ਇਹ ਪਰਿਯੋਜਨਾ 24 ਕਿਲੋਮੀਟਰ ਲੰਬੀ ਹੈ ਅਤੇ ਇਸ 'ਤੇ ਕੁੱਲ ਲਾਗਤ ਕਰੀਬ 900 ਕਰੋੜ ਰੁਪਏ ਆਈ ਹੈ। ਉਨ੍ਹਾਂ ਨੇ ਦਸਿਆ ਕਿ ਦੁਪਹਿਰ 3:30 ਵਜੇ ਕਰਨਾਲ ਜਿਲ੍ਹੇ ਦੇ ਪਿੰਡ ਕੁਟੈਲ ਵਿਚ ਨਿਤਿਨ ਗਡਕਰੀ ਕਰਨਾਲ ਗ੍ਰੀਨ ਕੋਲਡ ਛੇ ਲੇਨ ਰਿੰਗ ਰੋਡ ਪਰਿਯੋਜਨਾ ਦੇ ਨਿਰਮਾਣ ਕੰਮ ਦਾ ਨੀਂਹ ਪੱਥਰ ਰੱਖਣਗੇ। ਇਹ ਪਰਿਯੋਜਨਾ ਕੁੱਲ 35 ਕਿਲੋਮੀਟਰ ਲੰਬੀ ਹੈ ਅਤੇ ਇਸ 'ਤੇ ਕਰੀਬ 1700 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੀ ਤਰ੍ਹਾ ਸ਼ਾਮ 5:30 ਵਜੇ ਕੇਂਦਰੀ ਮੰਤਰੀ ਅੰਬਾਲਾ ਜਿਲ੍ਹੇ ਦੇ ਪਿੰਡ ਚੰਡਲੀ ਵਿਚ ਅੰਬਾਲਾ ਗ੍ਰੀਨ ਫੀਲਡ ਸਿਕਸ ਲੇਨ ਰਿੰਗ ਰੋਡ ਪਰਿਯੋਜਨਾ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣਗੇ। ਇਸ ਪਰਿਯੋਜਨਾ ਦੀ ਕੁੱਲ ਲੰਬਾਈ 23 ਕਿਲੋਮੀਟਰ ਹੈ ਅਤੇ ਇਸ 'ਤੇ ਕੁੱਲ 1100 ਕਰੋੜ ਰੁਪਏ ਦੀ ਲਾਗਤ ਆਵੇਗੀ।


 


          ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੜਕ ਨੈਟਵਰਕ ਨੂੰ ਲਗਾਤਾਰ ਮਜਬੂਤ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਤਿੰਨ ਵੱਡੇ ਸੜਕ ਪ੍ਰੋਜੈਕਟ ਨਾਲ ਸੂਬੇ ਵਿਚ ਬੁਨਿਆਦੀ ਢਾਂਚਾ ਦੀ ਤਸਵੀਰ ਬਦਲੇਗੀ ਅਤੇ ਉਦਯੋਗਾਂ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਦਿੱਲੀ-ਪਾਣੀਪਤ ਕੋਰੀਡੋਰ ਨਾਲ ਹਰਿਆਣਾ ਦੇ ਨਾਲ-ਨਾਲ ਸੂਬੇ ਤੋਂ ਲੰਘਣ ਵਾਲੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਮੁਸਾਫਿਰਾਂ ਨੂੰ ਵੀ ਇਸ ਰੋਡ ਪ੍ਰੋਜੈਕਟ ਦਾ ਪੂਰਾ ਲਾਭ ਮਿਲੇਗਾ। ਇਸੀ ਤਰ੍ਹਾ ਅੰਬਾਲਾ ਅਤੇ ਕਰਨਾਲ ਰਿੰਗ ਰੋਡ ਬਨਣ ਨਾਲ ਦੋਵਾਂ ਜਿਲ੍ਹਿਆਂ ਵਿਚ ਸ਼ਹਿਰ ਵਿਚ ਲੱਗਣ ਵਾਲੇ ਜਾਮ ਤੋਂ ਸਥਾਨਕ ਲੋਕਾਂ ਨੂੰ ਨਿਜਾਤ ਮਿਲੇਗੀ