ਹਰਿਆਣਾ ਵਿੱਚ ਮੁੱਖ ਮੰਤਰੀ ਦਾ ਜਨ ਸੰਵਾਦ ਪ੍ਰੋਗ੍ਰਾਮ ਆਮ ਨਾਗਰਿਕਾਂ ਦੇ ਵਰਦਾਨ ਸਾਬਤ ਹੋ ਰਿਹਾ ਹੈ। ਇਸ ਦਾ ਉਦਾਹਰਣ ਅੱਜ ਇਕ ਵਾਰ ਫਿਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪਿੰਡ ਭੜਫ ਦੀ ਸੰਤੋਸ਼ ਦੇਵੀ, ਜੋ ਪਿਛਲੇ 10 ਮਹੀਨਿਆਂ ਤੋਂ ਨਾਰਨੌਲ ਮਹੇਂਦਰਗੜ੍ਹ ਕਨੀਨਾ ਦੇ ਦਫਤਰਾਂ ਵਿਚ ਪੈਂਸ਼ਨ ਦੇ ਲਈ ਚੱਕਰ ਕੱਟ ਰਹੀ ਸੀ, ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਅੱਜ ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਸਾਹਮਣੇ ਕਨੀਨਾ ਜਨਸੰਵਾਦ ਪ੍ਰੋਗ੍ਰਾਮ ਵਿਚ ਆਪਣੀ ਇਹ ਸਮਸਿਆ ਰੱਖੀ ਅਤੇ ਸਿਰਫ 1 ਘੰਟੇ ਦੇ ਅੰਦਰ ਮੁੱਖ ਮੰਤਰੀ ਖੱਟਰ ਨੇ ਉਨ੍ਹਾਂ ਨੂੰ ਬੁਢਾਪਾ ਪੈਂਸ਼ਨ ਦਾ ਪ੍ਰਮਾਣ ਪੱਤਰ ਸੌਂਪਿਆ। ਇਸ ਤੋਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਠਿਕਾਨਾ ਨਹੀਂ ਸੀ। ਮੁੱਖ ਮੰਤਰੀ ਹਰਿਆਣਾ ਵਿੱਚ ਜਨ ਸੰਵਾਦ ਪ੍ਰੋਗਰਾਮ ਦੇ ਤਹਿਤ ਵੱਖ ਵੱਖ ਪਿੰਡਾਂ ਵਿੱਚ ਪਹੁੰਚੇ ਸਨ। ਮਨੋਹਰ ਲਾਲ ਖੱਟਰ ਜਦੋਂ ਅਟੇਲੀ ਪਹੁੰਚੇ ਤਾਂ ਸੰਤੋਸ਼ ਦੇਵੀ ਮੁੱਖ ਮੰਤਰੀ ਨੂੰ ਮਿਲੀ।
ਜਨ ਸੰਵਾਦ ਵਿਚ ਮੁੱਖ ਮੰਤਰੀ ਨੇ ਸ਼ਿਵ ਧਾਮ ਨਵੀਨੀਕਰਣ ਯੋਜਨਾ ਤਹਿਤ ਸੂਬੇ ਦੇ ਸਾਰੇ ਪਿੰਡਾਂ ਦੇ ਸ਼ਮਸ਼ਾਮ ਘਾਟ ਦੇ ਚਾਰ ਦਿਵਾਰੀ ਤੇ ਸ਼ੈਡ ਬਨਾਉਣ ਦਾ ਐਲਾਨ ਕੀਤਾ। ਸੀਐਮ ਨੇ ਕਿਹਾ ਕਿ ਇਸੇ ਤਰ੍ਹਾਂ ਜਿਨ੍ਹਾਂ ਪਿੰਡ 'ਚ ਕੁੜੀਆਂ ਦੂਜੇ ਪਿੰਡ ਵਿੱਚ ਪੜ੍ਹਨ ਦੇ ਲਈ ਆਉਂਦੀ ਹਨ, ਉਨ੍ਹਾਂ ਦੇ ਲਈ ਹਰਿਆਣਾ ਟ੍ਰਾਂਸਪੋਰਟ ਦੀ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਖੱਟਰ ਨੇ ਕਿਹਾ ਕਿ ਸਾਰੇ ਸਕੂਲਾਂ ਵਿਚ ਇਸ ਕੰਮ ਦੇ ਲਈ ਇਕ ਅਧਿਆਪਕ ਨੂੰ ਨੋਡਲ ਅਧਿਕਾਰੀ ਵੱਜੋਂ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਵਿਵਸਥਾ ਨਹੀਂ ਹੋਵੇਗੀ ਤਾਂ ਉਸੇ ਪਿੰਡ ਦੇ ਕਿਸੇ ਪ੍ਰਾਈਵੇਟ ਵਾਹਨ ਨਾਲ ਬੱਚਿਆਂ ਨੂੰ ਸਕੂਲ ਪਹੁੰਚਾਇਆ ਜਾ ਸਕੇਗਾ। ਇਸ ਦੇ ਲਈ ਹਰ ਵਿਦਿਆਰਥੀ ਦੇ ਅਨੁਸਾਰ ਟ੍ਰਾਂਸਪੋਰਟ ਰੇਟ ਨਿਰਧਾਰਿਤ ਕੀਤੇ ਜਾਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।