Indian Student Shot Dead In Canada: ਕੈਨੇਡਾ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਕਾਰ ਦੇ ਅੰਦਰ ਗੋਲੀ ਮਾਰਨ ਦਾ ਮਾਮਲਾ  ਸਾਹਮਣੇ ਆਇਆ ਹੈ। 24 ਸਾਲਾ ਚਿਰਾਗ ਅੰਤਿਲ ਹਰਿਆਣੇ ਦਾ ਰਹਿਣ ਵਾਲਾ ਸੀ। ਹਾਲ ਹੀ ਵਿੱਚ ਮ੍ਰਿਤਕ ਨੌਜਵਾਨ ਨੇ ਆਪਣੀ ਐਮਬੀਏ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਨੂੰ ਫਿਲਹਾਲ ਹੀ ਵਰਕ ਪਰਮਿਟ ਮਿਲਿਆ ਸੀ। ਉੱਥੇ ਹੀ ਰਾਤ ਦੇ 12 ਵਜੇ ਕਰੀਬ ਉਸ ਨਾਲ ਇਹ ਘਟਨਾ ਵਾਪਰ ਗਈ।


ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਦੱਖਣੀ ਵੈਨਕੂਵਰ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਕਾਰ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਦੀ ਸੂਚਨਾ ਉਸਦੇ ਗੁਆਂਢੀਆਂ ਨੇ ਦਿੱਤੀ ਸੀ। ਪੁਲਿਸ ਨੂੰ ਦਿੱਤੇ ਬਿਆਨ 'ਚ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਚਿਰਾਗ ਕਾਰ ਦੇ ਅੰਦਰ ਮਰਿਆ ਹੋਇਆ ਪਿਆ ਸੀ।


ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਘਟਨਾ ਵਾਲੀ ਰਾਤ ਕਰੀਬ 11 ਵਜੇ ਪੁਲਿਸ ਨੂੰ ਫੋਨ ਕੀਤਾ ਅਤੇ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਪੂਰਬੀ 55ਵੀਂ ਐਵੀਨਿਊ ਅਤੇ ਮੇਨ ਸਟਰੀਟ ਦੇ ਆਸ-ਪਾਸ ਪਹੁੰਚ ਗਈ ਸੀ। ਇਸ ਘਟਨਾ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: S Jaishankar: ਕੀ 17 ਭਾਰਤੀਆਂ ਨੂੰ ਛੱਡ ਦੇਵੇਗਾ ਈਰਾਨ? ਭਾਰਤ ਨੇ ਈਰਾਨ ਨਾਲ ਕੀਤੀ ਗੱਲ


ਚਿਰਾਗ ਅੰਤਿਲ ਦੇ ਭਰਾ ਰੋਨਿਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਤੰਬਰ 2022 ਵਿੱਚ ਐਮਬੀਏ ਦੀ ਪੜ੍ਹਾਈ ਕਰਨ ਲਈ ਵੈਨਕੂਵਰ ਗਿਆ ਸੀ। ਮੈਂ ਘਟਨਾ ਵਾਲੀ ਸਵੇਰ ਚਿਰਾਗ ਨਾਲ ਫੋਨ 'ਤੇ ਗੱਲ ਵੀ ਕੀਤੀ ਸੀ। ਉਸ ਸਮੇਂ ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਜਾਣਕਾਰੀ ਮੁਤਾਬਕ ਜਦੋਂ ਉਹ ਕਿਤੇ ਜਾਣ ਲਈ ਆਪਣੀ ਔਡੀ ਕਾਰ ਲੈ ਕੇ ਨਿਕਲਿਆ ਤਾਂ ਉਸ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ।


NSUI ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਅਪੀਲ 
ਇਸ ਮਾਮਲੇ 'ਚ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਪ੍ਰਧਾਨ ਵਰੁਣ ਚੌਧਰੀ ਨੇ ਵਿਦੇਸ਼ ਮੰਤਰਾਲੇ ਨੂੰ 'X' 'ਤੇ ਟੈਗ ਕਰਦਿਆਂ ਹੋਇਆਂ ਪੋਸਟ ਸ਼ੇਅਰ ਕੀਤੀ ਹੈ ਅਤੇ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਵਿਚ ਕੈਨੇਡਾ ਦੇ ਵੈਨਕੂਵਰ ਵਿਚ ਭਾਰਤੀ ਵਿਦਿਆਰਥੀ ਚਿਰਾਗ ਅੰਤਿਲ ਦੇ ਕਤਲ ਬਾਰੇ ਵੀ ਤੁਰੰਤ ਧਿਆਨ ਦੇਣ ਦੀ ਬੇਨਤੀ ਕੀਤੀ ਗਈ ਹੈ। ਇਸ ਮਾਮਲੇ ਦੀ ਜਲਦੀ ਅਤੇ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕੀਤੀ ਗਈ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਮਿਲ ਸਕੇ।





ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਚਿਰਾਗ ਅੰਤਿਲ ਦਾ ਪਰਿਵਾਰ ਉਸਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਕ੍ਰਾਊ਼ਡਫੰਡਿੰਗ ਪਲੇਟਫਾਰਮ GoFundMe ਰਾਹੀਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।


ਇਹ ਵੀ ਪੜ੍ਹੋ: Moga news: ਡਿਊਟੀ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੀ ਮੌਤ, ਇੰਝ ਵਾਪਰ ਗਿਆ ਹਾਦਸਾ