ਪਤੀ ਦੀ ਪ੍ਰੇਮਿਕਾ ਤੋਂ ਦੁਖੀ ਹਰਿਆਣਵੀ ਗਾਇਕਾ ਨੇ ਨਿਗਲਿਆ ਜ਼ਹਿਰ
ਏਬੀਪੀ ਸਾਂਝਾ | 30 Dec 2018 06:24 PM (IST)
ਹਿਸਾਰ: ਸ਼ਹਿਰ ਦੀ ਨਵਦੀਪ ਕਾਲੋਨੀ ਦੀ ਰਹਿਣ ਵਾਲੀ ਹਰਿਆਣਵੀ ਗਾਇਕਾ ਅਨਾਮਿਕਾ ਬਾਵਾ ਉਰਫ਼ ਐਨਬੀ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਉਸ ਦੀ ਜਾਨ ਬਚ ਗਈ ਤੇ ਉਹ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ। ਅਨਾਮਿਕਾ ਨੇ ਦੱਸਿਆ ਕਿ ਤਕਰੀਬਨ ਪੰਜ ਸਾਲ ਪਹਿਲਾਂ ਸ਼ੇਖਰ ਨਾਂ ਦੇ ਵਿਅਕਤੀ ਨਾਲ ਉਸ ਦਾ ਵਿਆਹ ਹੋਇਆ ਤੇ ਕੁਝ ਹੀ ਸਮੇਂ ਵਿੱਚ ਉਸ ਦੀ ਜ਼ਿੰਦਗੀ ਵਿੱਚ ਦਿੱਲੀ ਦੀ ਵਿਆਹੁਤਾ ਮਹਿਲਾ ਆ ਗਈ। ਗਾਇਕਾ ਨੇ ਦੋਸ਼ ਲਾਇਆ ਕਿ ਉਸ ਔਰਤ ਕਰਕੇ ਉਸ ਦਾ ਵਿਆਹ ਬਰਬਾਦ ਹੋ ਗਿਆ ਕਿਉਂਕਿ ਉਹ ਉਸ ਦੇ ਪਤੀ ਨੂੰ ਭੜਕਾ ਕੇ ਉਸ ਤੋਂ ਦੂਰ ਕਰਨ ਲੱਗੀ। ਐਨਬੀ ਨੇ ਇਲਜ਼ਾਮ ਲਾਇਆ ਕਿ ਉਕਤ ਔਰਤ ਉਸ ਦੇ ਦੋਸਤ ਨੂੰ ਵੀ ਭੜਕਾ ਰਹੀ ਹੈ ਤੇ ਦੋਸਤੀ ਤੋੜਨਾ ਚਾਹੁੰਦੀ ਹੈ। ਉਸ ਨੇ ਇਲਜ਼ਾਮ ਲਾਇਆ ਕਿ ਝਗੜੇ ਤੋਂ ਬਾਅਦ ਉਸ ਦਾ ਪਤੀ ਰੋਹਤਕ ਵਿੱਚ ਰਹਿੰਦਾ ਹੈ ਹੁਣ ਉਕਤ ਔਰਤ ਲਗਾਤਾਰ ਫ਼ੋਨ ਕਰਕੇ ਉਸ ਦੇ ਪਤੀ ਬਾਰੇ ਪੁੱਛ ਰਹੀ ਹੈ। ਗਾਇਕਾ ਨੇ ਕਿਹਾ ਕਿ ਉਸ ਦੇ ਮਾਨਸਿਕ ਤਸ਼ੱਦਦ ਤੋਂ ਤੰਗ ਆ ਕੇ ਉਸ ਨੇ ਚੂਹੇ ਮਾਰਨ ਵਾਲੀ ਦਵਾਈ ਖਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ।