UP Crime News : ਉੱਤਰ ਪ੍ਰਦੇਸ਼ ਦੇ ਹਾਥਰਸ (Hathras) 'ਚ ਸਥਿਤ ਬੁਲਗੜ੍ਹੀ 'ਚ ਹੋਏ ਗੈਂਗਰੇਪ (Gangrape) ਦੇ ਮਾਮਲੇ 'ਚ ਵੀਰਵਾਰ ਨੂੰ ਫੈਸਲਾ ਆਇਆ ਹੈ। ਬੁਲਗੜ੍ਹੀ ਕੇਸ ਵਿੱਚ ਐਸਸੀ-ਐਸਟੀ ਕੋਰਟ (SC-ST Court) ਦੇ ਵਿਸ਼ੇਸ਼ ਜੱਜ ਤ੍ਰਿਲੋਕਪਾਲ ਨੇ ਇਹ ਫੈਸਲਾ ਸੁਣਾਇਆ ਹੈ।  ਆਪਣੇ ਫੈਸਲੇ 'ਚ ਉਨਾਂ ਨੇ ਸਮੂਹਿਕ ਬਲਾਤਕਾਰ ਦੇ ਤਿੰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ, ਜਦਕਿ ਇਕ ਦੋਸ਼ੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

 


 

ਥਰਸ ਵਿੱਚ 14 ਸਤੰਬਰ 2020 ਨੂੰ ਇੱਕ ਦਲਿਤ ਲੜਕੀ ਨਾਲ ਕੁਝ ਨੌਜਵਾਨਾਂ ਵੱਲੋਂ ਗੈਂਗਰੇਪ ਕੀਤਾ ਗਿਆ ਸੀ। ਜਿਸ ਤੋਂ ਬਾਅਦ ਬੱਚੀ ਨੂੰ ਖਰਾਬ ਹਾਲਤ 'ਚ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਇਸ ਘਟਨਾ ਦੇ ਕਰੀਬ 15 ਦਿਨ ਬਾਅਦ ਯਾਨੀ 29 ਸਤੰਬਰ ਨੂੰ ਪੀੜਤ ਲੜਕੀ ਦੀ ਮੌਤ ਹੋ ਗਈ। ਜਿਸ 'ਚ ਵੀਰਵਾਰ ਨੂੰ SC-ST ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਲਵ-ਕੁਸ਼, ਰਾਮੂ ਅਤੇ ਰਵੀ ਨਾਮ ਦੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।

ਹਾਲਾਂਕਿ ਅਦਾਲਤ ਨੇ ਇਕ ਦੋਸ਼ੀ ਸੰਦੀਪ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ 304 ਅਤੇ ਐਸਸੀ ਐਸਟੀ ਐਕਟ ਦੇ ਤਹਿਤ ਦੋਸ਼ੀ ਪਾਇਆ ਹੈ। ਪੀੜਤ ਪਰਿਵਾਰ ਨੇ ਅਦਾਲਤ ਦੇ ਇਸ ਫੈਸਲੇ 'ਤੇ ਇਤਰਾਜ਼ ਜਤਾਇਆ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਬੁਲਗੜ੍ਹੀ ਅਦਾਲਤ ਦੇ ਇਸ ਫੈਸਲੇ ਖਿਲਾਫ ਹਾਈਕੋਰਟ ਜਾਣ ਦੀ ਗੱਲ ਕਹੀ ਹੈ।


 ਇਹ ਵੀ ਪੜ੍ਹੋ :  ਆਮ ਆਦਮੀ ਕਲੀਨਿਕਾਂ ਨੂੰ ਝਟਕਾ ! ਮੁਫਤ ਟੈਸਟਾਂ ਸੇਵਾਵਾਂ ਹੋ ਸਕਦੀਆਂ ਪ੍ਰਭਾਵਿਤ, ਕ੍ਰਿਸ਼ਨਾ ਡਾਇਗਨੌਸਟਿਕਸ ਵੱਲੋਂ ਸੇਵਾਵਾਂ ਦੇਣ ਤੋਂ ਇਨਕਾਰ, ਖਹਿਰਾ ਨੇ ਸਾਧਿਆ AAP 'ਤੇ ਨਿਸ਼ਾਨਾ

ਪੀੜਤਾਂ ਦਾ ਆਰੋਪ 


 

ਦਰਅਸਲ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਚ ਪੀੜਤਾ ਨੇ ਚਾਰ ਨੌਜਵਾਨਾਂ 'ਤੇ ਦੋਸ਼ ਲਗਾਏ ਹਨ। ਪੀੜਤਾਂ ਨੇ ਇਲਜ਼ਾਮ ਤੋਂ ਬਾਅਦ ਇਸ ਮਾਮਲੇ ਵਿੱਚ ਸੰਦੀਪ, ਰਾਮੂ, ਲਵਕੁਸ਼ ਅਤੇ ਰਵੀ ਦਾ ਨਾਮ ਲਿਆ ਹੈ। ਜਿਸ ਤੋਂ ਬਾਅਦ ਹਾਥਰਸ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਯੂਪੀ ਪੁਲਿਸ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ।


ਇਸ ਮਾਮਲੇ 'ਚ ਪੁਲਿਸ 'ਤੇ ਇਲਜ਼ਾਮ ਹੈ ਕਿ ਲੜਕੀ ਦਾ ਅੰਤਿਮ ਸਸਕਾਰ ਪੀੜਤ ਪਰਿਵਾਰ ਨੂੰ ਦੱਸੇ ਬਿਨਾਂ ਕੀਤਾ ਗਿਆ ,ਜਦਕਿ ਪੁਲਿਸ ਨੇ ਪੋਸਟਮਾਰਟਮ ਦੇ ਆਧਾਰ 'ਤੇ ਦਾਅਵਾ ਕੀਤਾ ਸੀ ਕਿ ਪੀੜਤਾ ਨਾਲ ਗੈਂਗਰੇਪ ਨਹੀਂ ਹੋਇਆ ਸੀ। ਹੁਣ ਬੁਲਗੜ੍ਹੀ ਦੀ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਇਆ ਹੈ। ਹੁਣ ਇਸ ਫੈਸਲੇ ਤੋਂ ਬਾਅਦ ਫਿਰ ਤੋਂ ਬਿਆਨਬਾਜ਼ੀ ਹੋ ਸਕਦੀ ਹੈ।