ਸ਼੍ਰੀਨਗਰ: ਦੀਵਾਲੀ ਤੋਂ ਪਹਿਲਾਂ ਪਾਕਿਸਤਾਨ (Pakistan) ਨੇ ਇੱਕ ਵਾਰ ਫਿਰ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ (ceasefire) ਕੀਤੀ ਹੈ। ਜੰਮੂ ਕਸ਼ਮੀਰ ਦੇ ਤੰਗਧਾਰ (Tangdhar) ਵਿੱਚ ਪਾਕਿਸਤਾਨ ਵੱਲੋਂ ਜ਼ਬਰਦਸਤ ਗੋਲੀਬਾਰੀ ਹੋਣ ਦੀ ਖ਼ਬਰ ਆ ਰਹੀ ਹੈ। ਭਾਰਤੀ ਫੌਜ ਵੀ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕਰ ਰਹੀ ਹੈ। ਹਾਲਾਂਕਿ ਪਿਛਲੇ ਕੁਝ ਸਾਲਾਂ ਤੋਂ ਤੰਗਧਾਰ ਵਿੱਚ ਫਾਇਰਿੰਗ (Heavy Firing) ਨਹੀਂ ਹੋਈ, ਪਰ ਇਸ ਵਾਰ ਇਸ ਸੈਕਟਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਹਾਸਲ ਜਾਣਕਾਰੀ ਮੁਤਾਬਕ ਤੰਗਧਾਰ ਵਿੱਚ ਭਾਰੀ ਗੋਲੀਬਾਰੀ ਹੋ ਰਹੀ ਹੈ। ਲੋਕਾਂ ਬੰਕਰਾਂ ਵਿਚ ਲੁੱਕਣ ਲਈ ਮਜ਼ਬੂਰ ਹੋ ਗਏ ਹਨ। ਇਸ ਦੇ ਨਾਲ ਹੀ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਫਾਇਰਿੰਗ ਦੀ ਰੇਂਜ ਤੰਗਧਾਰ ਦੇ ਮੁੱਖ ਬਾਜ਼ਾਰ ਤੱਕ ਪਹੁੰਚ ਸਕਦੀ ਹੈ, ਇਸ ਲਈ ਲੋਕਾਂ ਨੂੰ ਤੰਗਧਾਰ ਤੋਂ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਕੀਤਾ ਜਾ ਰਿਹਾ ਹੈ।
NCB ਦਫ਼ਤਰ ਪਹੁੰਚੇ ਅਦਾਕਾਰ ਅਰਜੁਨ ਰਾਮਪਾਲ

ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨ ਵਾਰ-ਵਾਰ ਦੋਵਾਂ ਦੇਸ਼ਾਂ ਦੁਆਰਾ 1999 ਵਿੱਚ ਕੀਤੇ ਗਏ ਦੋ-ਪੱਖੀ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਦਾ ਆ ਰਿਹਾ ਹੈ। ਜਨਵਰੀ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਨੇ 3,200 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ '24 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 100 ਤੋਂ ਵੱਧ ਜ਼ਖਮੀ ਹੋਏ ਹਨ।

Golden Dog Statue: ਇਸ ਦੇ ਮੁਲਕ ਦੇ ਹੁਕਰਾਨ ਨੂੰ ਕੁੱਤਿਆਂ ਨਾਲ ਇੰਨਾ ਪਿਆਰ, ਕੁੱਤੇ ਦੀ ਬਣਾ ਦਿੱਤੀ 50 ਫੁੱਟੀ ਸੋਨੇ ਦੀ ਮੂਰਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904