ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਐਤਵਾਰ ਸਵੇਰ ਸਮੇਂ ਪਏ ਮੀਂਹ ਨਾਲ ਗਰਮੀ ਤੋਂ ਕਾਫੀ ਨਿਜ਼ਾਤ ਮਿਲੀ ਹੈ ਪਰ ਇਸ ਮੀਂਹ ਨਾਲ ਦਿੱਲੀ ਦੀਆਂ ਸੜਕਾਂ ਤਲਾਬ ਦਾ ਰੂਪ ਧਾਰ ਗਈਆਂ।


ਦਿੱਲੀ ਦੇ ਮਿੰਟੋ ਰੋਡ ਇਲਾਕੇ 'ਚ ਸਥਿਤ ਅੰਡਰਪਾਸ 'ਚ ਕਈ ਫੁੱਟ ਤਕ ਪਾਣੀ ਭਰ ਗਿਆ। ਇਸ ਦੌਰਾਨ ਅੰਡਰਪਾਸ ਤੋਂ ਗੁਜ਼ਰ ਰਹੀ ਦਿੱਲੀ ਆਵਾਜਾਈ ਨਿਗਮ ਦੀ ਬੱਸ ਪਾਣੀ 'ਚ ਡੁੱਬ ਗਈ। ਇਸ ਤੋਂ ਬਾਅਦ ਬਹੁਤ ਹੀ ਮੁਸ਼ਕਲ ਨਾਲ ਸਵਾਰੀਆਂ ਨੂੰ ਬੱਸ 'ਚੋਂ ਕੱਢਿਆ ਗਿਆ। ਇੱਥੋਂ ਤਕ ਕਿ ਪੌੜੀਆਂ ਦੀ ਮਦਦ ਵੀ ਲਈ ਗਈ।





ਇਸ ਤੋਂ ਪਹਿਲਾਂ ਸਾਲ 2018 'ਚ ਵੀ ਡੀਟੀਸੀ ਦੀ ਬੱਸ ਡੁੱਬ ਗਈ ਸੀ। ਉਸ ਵੇਲੇ ਸਵਾਰੀਆਂ ਬੱਸ 'ਚੋਂ ਨਿੱਕਲ ਕੇ ਛੱਤਾਂ 'ਤੇ ਚੜ੍ਹ ਗਈਆਂ ਸਨ।


ਪੰਜਾਬ 'ਚ ਕਰਫਿਊ ਬਾਰੇ ਕੈਪਟਨ ਨੇ ਕੀਤਾ ਸਪਸ਼ਟ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ