ਜੇ ਤੁਸੀਂ ਬਾਈਕ ਖਰੀਦਣ ਦਾ ਕੋਈ ਪਲਾਨ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ ਹਾਲ ਹੀ ਵਿੱਚ ਲਾਂਚ ਹੋਈਆਂ ਕੁਝ ਸ਼ਾਨਦਾਰ ਬਾਈਕਸ ਬਾਰੇ ਦੱਸ ਦਿੰਦੇ ਹਾਂ। ਸਾਲ 2020 ਖ਼ਤਮ ਹੋਣ ਵਾਲਾ ਹੈ ਤੇ ਇਹ ਸਾਰੀਆਂ ਬਾਈਕਸ ਲਗਪਗ ਲਾਂਚ ਹੋ ਚੁੱਕੀਆਂ ਹਨ। ਇਸ ਲਈ ਬਾਈਕ ਖਰੀਦਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ।


Royal Enfield Meteor 350
G-ਸੀਰੀਜ਼ ਦਾ 349 cc, 4-ਸਟ੍ਰੋਕ, ਏਅਰ-ਆਇਲ ਕੂਲਡ ਇੰਜਣ ਜੋ 20.4 PS ਦੀ ਵੱਧ ਤੋਂ ਵੱਧ ਪਾਵਰ ਤੇ 27 Nm ਦਾ ਪੀਕ ਟਾਰਕ ਪੈਦਾ ਕਰਦਾ ਹੈ।
ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਇਸ ਵਿੱਚ ਇਲੈਕਟ੍ਰਿਕ ਫਿਊਲ ਇੰਜੈਕਸ਼ਨ (EFI) ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।
ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 1.75 ਲੱਖ ਰੁਪਏ ਹੈ, ਜੋ ਇਸ ਦੇ ਟਾਪ ਮਾਡਲ ਦੇ ਨਾਲ 1.90 ਲੱਖ ਰੁਪਏ ਤੱਕ ਜਾਂਦੀ ਹੈ।


TVS Apache RTR 200 4V BS6
BS6 ਮਾਡਲ ਵਿੱਚ ਕੰਪਨੀ ਵਲੋਂ ਮਲਟੀਪਲ ਰਾਈਡ ਮੋਡ ਤੇ ਐਡਜਸਟੇਬਲ ਸਸਪੈਂਨਸ਼ਨ ਸ਼ਾਮਲ ਹੈ। ਇੱਕ 198 cc, ਸਿੰਗਲ ਸਿਲੰਡਰ, 4-ਵਾਲਵ, ਆਇਲ ਕੂਲਡ ਇੰਜਣ ਜੋ 8500 rpm 'ਤੇ 20.2 bhp ਦੀ ਵੱਧ ਤੋਂ ਵੱਧ ਪਾਵਰ ਤੇ 7000 rpm'ਤੇ 18.1 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਇਸ ਦੇ ਸਿੰਗਲ ਚੈਨਲ ABS ਮਾਡਲ ਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 1.25 ਲੱਖ ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ ਡਿਊਲ ਚੈਨਲ ABS ਵੇਰੀਐਂਟ ਦੀ ਕੀਮਤ 1.31 ਲੱਖ ਰੁਪਏ ਹੈ।

Honda H'Ness CB 350
348 cc, ਸਿੰਗਲ ਸਿਲੰਡਰ, ਏਅਰ ਕੂਲਡ, 4-ਸਟ੍ਰੋਕ, OHC ਇੰਜਣ ਜੋ 5,500 rpm 'ਤੇ 20.8bhp ਦੀ ਵੱਧ ਤੋਂ ਵੱਧ ਪਾਵਰ ਅਤੇ 3,000 rpm 'ਤੇ 30 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 1.90 ਲੱਖ ਰੁਪਏ ਹੈ।

Bajaj Pulsar 125 Split Seat
125 cc BS 6 Compliant DTS-i, ਇੰਜਣ 8500 rpm ਤੇ ਵੱਧ ਤੋਂ ਵੱਧ 12 PS ਦੀ ਪਾਵਰ ਅਤੇ 6500 rpm ਤੇ 11 Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਦਿੱਲੀ 'ਚ ਐਕਸ ਸ਼ੋਅਰੂਮ  ਕੀਮਤ 73,274 ਰੁਪਏ ਹੈ। ਪਲਸਰ 125 ਦੀ ਸਪਲਿਟ ਸੀਟ ਦੇ ਡਿਸਕ ਵੇਰੀਐਂਟ ਦੀ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 80,218 ਰੁਪਏ ਹੈ।

Hero Xtreme 200S BS6
BS 6 Compliant 200 cc ਦਾ ਫਿਊਲ ਇੰਜੈਕਸ਼ਨ ਇੰਜਣ। ਇਸ ਵਿੱਚ ਐਡਵਾਂਸ XSens ਤਕਨੀਕ ਦਾ ਇਸਤਮਾਲ ਕੀਤਾ ਗਿਆ ਹੈ। BS6 ਇੰਜਣ 8500 rpm ਤੇ 18 bhp ਦੀ ਵੱਧ ਤੋਂ ਵੱਧ ਪਾਵਰ ਤੇ 6500 rpm ਤੇ 16.4 Nm ਦੀ ਪੀਕ ਟਾਰਕ ਪੈਦਾ ਕਰਦਾ ਹੈ।
ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ। ਬਾਈਕ 'ਚ ਦਿੱਤੇ ਗਏ ਏਅਰ ਕੂਲਰ ਕਾਰਨ ਇੰਜਣ ਨੂੰ ਓਵਰ ਹੀਟ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੀ ਐਕਸ ਸ਼ੋਅਰੂਮ ਕੀਮਤ 1.15 ਲੱਖ ਰੁਪਏ ਹੈ।

Car loan Information:

Calculate Car Loan EMI