ਗਾਂਧੀਨਗਰ: ਗੁਜਰਾਤ ਹਾਈਕੋਰਟ ਨੇ ਐਸਆਈਟੀ ਦੀ ਸਪੈਸ਼ਲ ਅਦਾਲਤ ਵੱਲੋਂ 2002 ਗੁਜਰਾਤ ਦੰਗਿਆ 'ਚ 14 ਦੋਸ਼ੀਆਂ ਨੂੰ ਦਿੱਤੀ ਉਮਰ ਕੈਦ ਨੂੰ ਬਰਕਰਾਰ ਰੱਖਿਆ। ਜਸਟਿਸ ਅਕਿਲ ਕੁਰੈਸ਼ੀ ਤੇ ਜਸਟਿਸ ਬੀਐਨ ਕਾਰੀਏ ਦੇ ਬੈਂਚ ਨੇ 5 ਹੋਰਾਂ ਦੀ 7 ਸਾਲ ਦੀ ਕੈਦ ਨੂੰ ਵੀ ਜਾਇਜ਼ ਠਹਿਰਾਇਆ।   ਇੱਕ ਮਾਰਚ, 2002 ਨੂੰ ਗੋਧਰਾ ਸਾਬਰਮਤੀ ਐਕਸਪ੍ਰੈਸ ਨੂੰ ਅੱਗ ਦੇ ਹਵਾਲੇ ਕਰਨ ਤੋਂ ਬਾਅਦ ਓਡੇ ਪਿੰਡ ਵਿੱਚ ਪੀਰਵਾਲੀ ਭਾਗੋਲ ਇਲਾਕੇ 'ਚ 23 ਲੋਕਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਗੁਜਰਾਤ ਦੰਗਿਆਂ ਦੇ ਨੌਂ ਕੇਸਾਂ 'ਚੋਂ ਇਹ ਕੇਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਪੁਰਦ ਕੀਤਾ ਸੀ। ਸਾਲ 2012 'ਚ ਐਸਆਈਟੀ ਨੇ ਇਸ ਕੇਸ 'ਚ 47 ਚੋਂ 23 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ।