ਮਹਾਰਾਸ਼ਟਰ: ਲੋਕ ਸਭਾ ਚੋਣਾਂ 2019 'ਚ ਕੁਝ ਸੀਟਾਂ ਨੂੰ ਛੱਡ ਕੇ ਸਾਰੀਆਂ ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਚੋਣਾਂ 'ਚ ਕਈ ਤਰ੍ਹਾਂ ਦੇ ਰਿਕਾਰਡ ਬਣ ਰਹੇ ਹਨ ਤੇ ਕਈ ਪੁਰਾਣੇ ਰਿਕਾਰਡ ਟੁੱਟ ਵੀ ਰਹੇ ਹਨ। ਕਈ ਸੀਟਾਂ ‘ਤੇ ਉਮੀਦਵਾਰ ਰਿਕਾਰਡ ਵੋਟਾਂ ਨਾਲ ਜਿੱਤ ਰਹੇ ਹਨ ਤੇ ਕਈ ਸੀਟਾਂ ‘ਤੇ ਜ਼ਮਾਨਤ ਜ਼ਬਤ ਹੋ ਰਹੀ ਹੈ।



ਕੁਝ ਅਜਿਹਾ ਹੀ ਮਹਾਰਾਸ਼ਟਰ ਦੇ ਪਾਲਘਰ ‘ਚ ਦੇਖਣ ਨੂੰ ਮਿਲਿਆ ਜਿੱਥੇ ਕੁੱਲ 29,479 ਵੋਟ ਨੋਟਾ ਨੂੰ ਮਿਲੇ। ਇੱਥੇ ਸ਼ਿਵ ਸੈਨਾ ਦੇ ਉਮੀਦਵਾਰ ਰਾਜੇਂਦਰ ਗਾਵਿਤ ਨੇ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਮੁਤਾਬਕ ਗਾਵਿਤ ਨੂੰ 5,79,989 ਵੋਟਾਂ ਮਿਲੀਆਂ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਨੂੰ 88,393 ਵੋਟਾਂ ਨਾਲ ਹਰਾਇਆ ਹੈ।



ਇਸ ਤੋਂ ਅੱਗੇ ਗੱਲ ਕਰਦੇ ਹਾਂ ਗੜਚਿਰੌਲੀ ਦੀ ਜਿੱਥੇ ਬੀਜੇਪੀ ਉਮੀਦਵਾਰ ਅਸ਼ੋਕ ਨੇਤੇ ਨੂੰ 5,19,968 ਵੋਟਾਂ ਮਿਲੀਆਂ ਤੇ ਉਹ ਜਿੱਤ ਗਏ ਪਰ ਇਸ ਥਾਂ ‘ਤੇ 24,599 ਨੋਟਾ ਦਾ ਬਟਨ ਪ੍ਰੈੱਸ ਹੋਇਆ। ਅਗਲਾ ਹਲਕਾ ਬੀੜ ਹੈ ਜਿੱਥੇ 2500 ਲੋਕਾਂ ਨੇ ਨੋਟਾ ਦਾ ਇਸਤੇਮਾਲ ਕੀਤਾ। ਸੂਬੇ ‘ਚ ਕੁੱਲ 4,86,902 ਉਮੀਦਵਾਰਾਂ ਨੇ ਨੋਟਾ ਦਾ ਇਸਤੇਮਾਲ ਕਰ ਰਿਕਾਰਡ ਕਾਇਮ ਕੀਤਾ ਹੈ।