UP Hijab Controversy : ਅਲੀਗੜ੍ਹ (Aligarh)ਦੇ ਇੱਕ ਮਸ਼ਹੂਰ ਕਾਲਜ ਨੇ ਹਿਜਾਬ ਪਹਿਨਣ ਵਾਲੀਆਂ ਮੁਸਲਿਮ ਕੁੜੀਆਂ (muslim girls) ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ। ਸ਼੍ਰੀ ਵਰਸ਼ਨੀ ਕਾਲਜ  (Sri Varshney College)
  ਨੇ ਸ਼ਨੀਵਾਰ ਨੂੰ ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਉਹ ਕਲਾਸਾਂ ਵਿਚ ਜਾਣ ਸਮੇਂ ਆਪਣੇ ਚਿਹਰੇ ਨੂੰ ਨਾ ਢੱਕਣ। ਇਸ ਕਾਰਨ ਕਈ ਵਿਦਿਆਰਥੀ ਦਾਖ਼ਲੇ ਤੋਂ ਇਨਕਾਰੀ ਹੋ ਕੇ ਘਰਾਂ ਨੂੰ ਪਰਤ ਗਏ।

 

ਪਰਿਸਰ ਵਿੱਚ ਦਾਖਲੇ ਦੀ ਨਹੀਂ ਹੈ ਇਜਾਜ਼ਤ 


ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਟਾਫ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ। ਬੀਐਸਸੀ ਫਾਈਨਲ ਸਾਲ ਦੀ ਇੱਕ ਵਿਦਿਆਰਥਣ ਨੇ ਕਿਹਾ ਕਿ ਕਾਲਜ ਅਧਿਕਾਰੀਆਂ ਨੇ ਪਹਿਲਾਂ ਉਸ ਨੂੰ ਬੁਰਕਾ ਉਤਾਰਨ ਲਈ ਕਿਹਾ, "ਜੋ ਉਨ੍ਹਾਂ ਨੇ ਕੈਂਪਸ ਵਿੱਚ ਦਾਖ਼ਲ ਹੋਣ ਵੇਲੇ ਪਾਇਆ ਹੋਇਆ ਸੀਅਤੇ ਬਾਅਦ ਵਿੱਚ ਉਨ੍ਹਾਂ ਨੇ ਉਸ ਨੂੰ ਹਿਜਾਬ ਵੀ ਉਤਾਰਨ ਲਈ ਕਿਹਾ। ਵਿਦਿਆਰਥੀ ਨੇ ਕਿਹਾ, "ਮੈਨੂੰ ਸਮਝ ਨਹੀਂ ਆ ਰਹੀ ਕਿ ਉਨ੍ਹਾਂ ਨੂੰ ਸਾਡੇ ਹਿਜਾਬ ਨਾਲ ਸਮੱਸਿਆ ਕਿਉਂ ਹੈ। ਮੈਂ ਹਿਜਾਬ ਤੋਂ ਬਿਨਾਂ ਕਿਤੇ ਵੀ ਜਾਣ ਲਈ ਤਿਆਰ ਨਹੀਂ ਹਾਂ ਅਤੇ ਕਾਲਜ ਹੁਣ ਸਾਨੂੰ ਕੈਂਪਸ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। 

 

ਡਰੈੱਸ ਕੋਡ ਨੂੰ ਗੰਭੀਰਤਾ ਨਾਲ ਲਾਗੂ ਕੀਤਾ ਜਾਵੇਗਾ


ਕਾਲਜ ਦੀ ਪ੍ਰਬੰਧਕੀ ਅਧਿਕਾਰੀ ਬੀਨਾ ਉਪਾਧਿਆਏ ਨੇ ਕਿਹਾ ਕਿ ਇਹ ਨੋਟਿਸ ਵਿਦਿਆਰਥੀਆਂ ਨੂੰ ਯਾਦ ਦਿਵਾਉਂਦਾ ਹੈ ਕਿ ਕਾਲਜ ਵਿੱਚ ਇੱਕ ਡਰੈੱਸ ਕੋਡ ਹੈ ਅਤੇ ਇਸ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕਾਲਜ ਦੇ ਪ੍ਰੋਕਟਰ ਅਨਿਲ ਵਰਸ਼ਨੇ ਨੇ ਕਿਹਾ, ਪ੍ਰਾਸਪੈਕਟਸ ਵਿੱਚ ਡਰੈਸ ਕੋਡ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਅਸੀਂ ਸਿਰਫ਼ ਇਹ ਚਾਹੁੰਦੇ ਹਾਂ ਕਿ ਵਿਦਿਆਰਥੀ ਕਾਲਜ ਦੇ ਨਿਯਮਾਂ ਦੀ ਪਾਲਣਾ ਕਰਨ। ਅਸੀਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ। ਵਿਦਿਆਰਥੀਆਂ ਨੂੰ ਸਿਰਫ਼ ਇਹੀ ਕਿਹਾ ਗਿਆ ਸੀ ਕਿ ਡਰੈੱਸ ਕੋਡ ਨੂੰ ਹੁਣ ਹੋਰ ਗੰਭੀਰਤਾ ਨਾਲ ਲਾਗੂ ਕੀਤਾ ਜਾਵੇਗਾ।"