Hijab Row: ਹਿਜਾਬ ਵਿਵਾਦ 'ਤੇ ਹਰਨਾਜ਼ ਸੰਧੂ ਦੇ ਸਟੈਂਡ ਨੇ ਛੇੜੀ ਚਰਚਾ, ਮੁਸਲਿਮ ਭਾਈਚਾਰੇ ਵੱਲੋਂ ਸਵਾਗਤ, ਕਈਆਂ ਨੇ ਕੀਤੀ ਅਲੋਚਨਾ ਨਵੀਂ ਦਿੱਲੀ: ਕਰਨਾਟਕ ਦੀਆਂ ਲੜਕੀਆਂ ਦੇ ਸਕੂਲ 'ਚ ਹਿਜਾਬ ਪਹਿਨਣ (Hijab News) ਦੇ ਮਾਮਲੇ 'ਚ ਭਾਵੇਂ ਅਦਾਲਤ ਦਾ ਫੈਸਲਾ ਆ ਗਿਆ ਹੈ ਪਰ ਇਹ ਬਹਿਸ ਅਜੇ ਖਤਮ ਨਹੀਂ ਹੋਈ। ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ (Harnaaz Kaur Sandhu) ਇੱਕ ਇਵੈਂਟ ਲਈ ਮੁੰਬਈ 'ਚ ਸੀ ਤੇ ਉਨ੍ਹਾਂ ਨੂੰ ਹਿਜਾਬ 'ਤੇ ਸਵਾਲ ਵੀ ਪੁੱਛਿਆ ਗਿਆ।
ਹਰਨਾਜ਼ ਨੇ ਖੁਦ ਸਵਾਲ ਕੀਤਾ ਕਿ ਹਮੇਸ਼ਾ ਕੁੜੀ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ? ਹਿਜਾਬ ਦੇ ਮਾਮਲੇ 'ਤੇ ਲੜਕੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਰਨਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਤਰ੍ਹਾਂ ਜੀਣ ਦਿਓ ਜਿਸ ਤਰ੍ਹਾਂ ਉਹ ਜੀਣਾ ਚਾਹੁੰਦੀ ਹੈ। ਇਸ ਨੂੰ ਆਪਣੀ ਮੰਜ਼ਲ 'ਤੇ ਪਹੁੰਚਣ ਦਿਓ, ਇਸ ਨੂੰ ਉੱਡਣ ਦਿਓ, ਉਹ ਉਸ ਦੇ ਪਰ ਨੇ...ਤੁਸੀਂ ਨਾ ਕੱਟੋ.....ਕੱਟਣੇ ਨੇ ਤਾਂ ਆਪਣੇ ਆਪ ਦੇ ਕੱਟੋ'। ਜਿਵੇਂ ਹੀ ਹਰਨਾਜ਼ ਦੀ ਵੀਡੀਓ #Hijabrow 'ਤੇ ਸੋਸ਼ਲ ਮੀਡੀਆ 'ਤੇ ਆਈ ਤਾਂ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।
ਯੂਨੀਫਾਰਮ ਦਾ ਪਤਾ ਨਹੀਂ... ਇੱਕ ਯੂਜ਼ਰ ਨੇ ਲਿਖਿਆ, 'ਹਰਨਾਜ਼ ਕੌਰ, ਸਕੂਲ ਦੇ ਬਾਹਰ ਹਿਜਾਬ ਪਹਿਨਣ ਤੋਂ ਕੋਈ ਨਹੀਂ ਰੋਕ ਰਿਹਾ ਪਰ ਸਕੂਲ ਦੇ ਅੰਦਰ ਕੋਈ ਹਿਜਾਬ ਨਹੀਂ ਪਹਿਨ ਸਕਦੇ....ਕੀ ਤੁਹਾਨੂੰ ਯੂਨੀਫਾਰਮ ਦੇ ਕਾਨਸੈਪਟ ਬਾਰੇ ਨਹੀਂ ਪਤਾ?' ਇੱਕ ਹੋਰ ਯੂਜ਼ਰ ਨੇ ਕਿਹਾ, 'ਵਰਦੀ ਨੂੰ ਭੁੱਲ ਜਾਓ, ਉਨ੍ਹਾਂ ਨੂੰ ਅਦਾਲਤ ਦਾ ਫੈਸਲਾ ਪੜ੍ਹਨ ਲਈ ਕਹੋ। ਹਿਜਾਬ ਦੀ ਮਨਾਹੀ ਨਹੀਂ ਪਰ ਯੂਨੀਫਾਰਮ ਬਾਰੇ ਫੈਸਲਾ ਲੈਣ ਦਾ ਅਧਿਕਾਰ ਸਕੂਲ ਕੋਲ ਹੈ। ਜੇਕਰ ਕਿਸੇ ਨੂੰ ਇਹ ਪਸੰਦ ਨਹੀਂ ਤਾਂ ਸਕੂਲ ਬਦਲ ਦਿਓ। ਕੁਝ ਲੋਕਾਂ ਨੇ ਹਰਨਾਜ਼ ਦਾ ਬਾਈਕਾਟ ਕਰਨ ਦੀ ਗੱਲ ਵੀ ਕਹੀ ਹੈ।
ਹਾਲਾਂਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਰਨਾਜ਼ ਦੇ ਬਿਆਨ ਦੀ ਤਾਰੀਫ ਕੀਤੀ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਉਹ ਹਰਨਾਜ਼ ਦੀ ਹਮੇਸ਼ਾ 'ਸੱਚ ਤੇ ਸਹੀ' 'ਤੇ ਬਣੇ ਰਹਿਣ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੀ ਹੈ। ਸੁਧਾਕਰ ਚੋਪੜਾ ਲਿਖਦੇ ਹਨ, 'ਦਰਅਸਲ, ਮਾਡਰੇਟਰ ਸਿਆਸੀ ਸਵਾਲ ਨੂੰ ਰੋਕਣਾ ਚਾਹੁੰਦਾ ਸੀ ਤੇ ਰਿਪੋਰਟਰ ਹਰਨਾਜ਼ ਤੋਂ ਜਵਾਬ ਚਾਹੁੰਦਾ ਸੀ। ਅਜਿਹੇ 'ਚ ਜਦੋਂ ਹਰਨਾਜ਼ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਸ ਨੇ ਕਿਹਾ ਕਿ ਤੁਸੀਂ ਹਮੇਸ਼ਾ ਕੁੜੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਹੋ। ਤੁਸੀਂ ਇੱਥੇ ਵੀ ਮੈਨੂੰ ਨਿਸ਼ਾਨਾ ਬਣਾ ਰਹੇ ਹੋ। ਅਜਿਹਾ ਲਗਦਾ ਹੈ ਕਿ ਉਹ ਇਸ ਮੁੱਦੇ ਤੋਂ ਜਾਣੂ ਨਹੀਂ ਸਨ।
ਆਲਮ ਨਾਮ ਦੇ ਇੱਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ, 'ਜੇਕਰ ਮੁਸਲਿਮ ਲੜਕੀਆਂ ਪੜ੍ਹਾਈ ਕਰਨਾ ਚਾਹੁੰਦੀਆਂ ਹਨ, ਆਪਣੇ ਧਾਰਮਿਕ ਦਾਇਰੇ 'ਚ ਰਹਿ ਕੇ ਸੰਵਿਧਾਨ ਦੀ ਉਲੰਘਣਾ ਕੀਤੇ ਬਿਨਾਂ ਉੱਡਣਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਇਤਰਾਜ਼ ਕਿਉਂ ਹੈ। ਕੁਝ ਲੋਕਾਂ ਨੇ ਕਰਨਾਟਕ ਦੀਆਂ ਹਿਜਾਬ ਪਹਿਨਣ ਵਾਲੀਆਂ ਕੁੜੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਮੈਡਲ ਜਿੱਤੇ ਹਨ। ਅਜਿਹੇ ਹੀ ਇਕ ਇੰਜੀਨੀਅਰਿੰਗ ਦੀ ਵਿਦਿਆਰਥਣ #BushraMatin ਦੀ ਤਸਵੀਰ ਸ਼ੇਅਰ ਕੀਤੀ ਗਈ ਹੈ, ਜੋ ਮੈਡਲ ਫੜੀ ਨਜ਼ਰ ਆ ਰਹੀ ਹੈ।
ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਵੀ ਸਿੱਖ ਦਸਤਾਰ ਦੀ ਗੱਲ ਕੀਤੀ ਦੇਸ਼ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸਵਾਈ ਕੁਰੈਸ਼ੀ ਨੇ ਹਿਜਾਬ ਵਿਵਾਦ 'ਤੇ ਕਿਹਾ ਹੈ ਕਿ ਜਦੋਂ ਕਾਲਜ 'ਚ ਵਰਦੀ ਹੀ ਨਹੀਂ ਹੈ ਤਾਂ ਫਿਰ ਹਿਜਾਬ 'ਤੇ ਪਾਬੰਦੀ ਲਗਾਉਣ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਰਦੀਆਂ ਮੌਜੂਦ ਹਨ। ਉਨ੍ਹਾਂ ਦਲੀਲ ਦਿੱਤੀ ਕਿ ਸਕੂਲ ਵਿਚ ਸਿੱਖ ਦਸਤਾਰ 'ਤੇ ਕੋਈ ਪਾਬੰਦੀ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਿੰਦੂ ਔਰਤਾਂ ਨੂੰ ਸਿੰਦੂਰ ਪਹਿਨਣ ਦੀ ਇਜਾਜ਼ਤ ਹੈ ਤਾਂ ਹਿਜਾਬ ਨੂੰ ਲੈ ਕੇ ਵਿਵਾਦ ਦਾ ਕੋਈ ਮਤਲਬ ਨਹੀਂ ਹੈ।