ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਨਤੀਜੇ ਜਾਰੀ ਕਰ ਦਿਤੇ ਹਨ। ਇਸ ਦੇ ਨਾਲ ਨਾਲ ਟੌਪਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਟੌਪ ਟੈੱਨ `ਚ ਦਸ ਵਿਦਿਆਰਥਣਾਂ ਸਰਕਾਰੀ ਸਕੂਲਾਂ ਦੀਆਂ ਹਨ। ਯਾਨਿ ਇਸ ਸਾਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜਿਆਂ `ਚ ਬਾਜ਼ੀ ਮਾਰੀ ਹੈ।


ਇਨ੍ਹਾਂ ਵਿੱਚੋਂ ਬਾਣੀ ਗੌਤਮ ਤਿੰਨੇ ਸਟ੍ਰੀਮਜ਼ ਵਿਚ ਟੌਪਰ ਰਹੀ ਹੈ, ਜਿਸ ਨੂੰ 500 ਵਿੱਚੋਂ 494 ਅੰਕ ਪ੍ਰਾਪਤ ਹੋਏ ਹਨ। ਦੱਸ ਦਈਏ ਕਿ ਬਾਣੀ ਹਿਮਾਚਲ ਦੇ ਬਿਲਾਸਪੁਰ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਚੰਬਾ ਦੀ ਏਂਜਲ ਤੇ ਸੋਲਨ ਦੀ ਵੰਸ਼ਿਕਾ ਨੇ 500 ਵਿੱਚੋਂ 490 ਅੰਕ ਹਾਸਲ ਕਰ ਸੂਬੇ `ਚ ਦੂਜਾ ਸਥਾਨ ਹਾਸਲ ਕੀਤਾ ਹੈ। ਜਦਕਿ ਤੀਜੇ ਸਥਾਨ `ਤੇ ਸ਼ਿਮਲਾ ਦੀ ਸ਼ੀਤਲ ਵਰਮਾ ਤੇ ਸੋਲਨ ਦੀ ਤਨਵੀ ਵਰਮਾ ਰਹੀਆਂ ਹਨ, ਜਿਨ੍ਹਾਂ ਨੂੰ 500 `ਚੋਂ 489 ਅੰਕ ਮਿਲੇ ਹਨ।


ਇਸ ਤੋਂ ਇਲਾਵਾ ਅਕਸ਼ਿਤਾ ਸ਼ਰਮਾ ਤੇ ਸ਼ਗੁਨ ਰਾਣਾ ਨੇ ਸਾਇੰਸ ਸਟ੍ਰੀਮ `ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੂੰ 500 ਵਿੱਚੋਂ 493 ਅੰਕ ਮਿਲੇ ਹਨ। ਜਦਕਿ ਆਰੀਅਨ ਨੇ 492 ਅੰਕ ਹਾਸਲ ਕੀਤੇ ਹਨ। ਦੂਜੇ ਪਾਸੇ ਹਮੀਰਪੁਰ ਦੇ ਸ਼ੂਰਯਾਂਸ਼ ਨੇ 490 ਹਾਸਲ ਕਰ ਸੂਬੇ `ਚ ਤੂਜਾ ਸਥਾਨ ਹਾਸਲ ਕੀਤਾ।


93.91% ਰਿਹਾ 12ਵੀਂ ਦਾ ਨਤੀਜਾ
ਕਾਬਿਲੇਗ਼ੌਰ ਹੈ ਕਿ ਇਸ ਵਾਰ 12ਵੀਂ `ਚ 93.91 ਫ਼ੀਸਦੀ ਵਿਦਿਆਰਥੀ ਸਫ਼ਲ ਹੋਏ ਹਨ। ਦਸ ਦਈਏ ਕਿ ਹਿਮਾਚਲ ਬੋਰਡ ਵੱਲੋਂ 22 ਮਾਰਚ ਤੋਂ 13 ਅਪ੍ਰੈਲ 2022 ਤੱਕ ਬਾਰਵ੍ਹੀਂ ਜਮਾਤ ਦੀ ਟਰਮ-2 ਬੋਰਡ ਪ੍ਰੀਖਿਆ ਕਰਵਾਈ ਗਈ ਸੀ।