ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ ਦੇ ਨਾਲ ਜੁੜੀ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਵਿੱਚ ਹਲਚਲ ਵਧ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪਸ਼ੂਪਾਲਨ ਮੰਤਰੀ ਚੰਦਰ ਕੁਮਾਰ ਵੱਲੋਂ ਕੈਬਨਿਟ ਤੋਂ ਅਸਤੀਫਾ ਦੇਣ ਦੇ ਆਸਾਰ ਹਨ।

ਇਹ ਦਾਅਵਾ ਚੰਦਰ ਕੁਮਾਰ ਦੇ ਪੁੱਤਰ ਨੀਰਜ ਭਾਰਤੀ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ। ਨੀਰਜ ਭਾਰਤੀ, ਜੋ ਕਿ ਸਾਬਕਾ ਵਿਧਾਇਕ ਵੀ ਰਹਿ ਚੁੱਕੇ ਹਨ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਦਲਾਲਾਂ ਦੇ ਕੰਮ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਪਿਤਾ 19 ਜੂਨ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਹਨ। ਇਸ ਦਾਅਵੇ ਨਾਲ ਸੂਬੇ ਦੀ ਰਾਜਨੀਤੀ ਵਿੱਚ ਚਰਚਾ ਤੇਜ਼ ਹੋ ਗਈ ਹੈ।

 

ਕੀ ਨੀਰਜ ਭਾਰਤੀ ਆਪਣੇ ਬਿਆਨ ਤੋਂ ਪਲਟ ਗਏ?

ਹਾਲ ਹੀ ਵਿੱਚ ਨੀਰਜ ਭਾਰਤੀ ਨੇ ਫੇਸਬੁੱਕ 'ਤੇ ਲਿਖਿਆ ਸੀ ਕਿ ਪਸ਼ੂਪਾਲਨ ਮੰਤਰੀ ਚੰਦਰ ਕੁਮਾਰ ਅਪਣੇ ਅਹੁਦੇ ਤੋਂ ਅਸਤੀਫਾ ਦੇਣਗੇ, ਕਿਉਂਕਿ ਜਿੱਥੇ ਦਲਾਲਾਂ ਦੇ ਕੰਮ ਹੁੰਦੇ ਹਨ ਉੱਥੇ ਮੰਤਰੀ ਬਣਨ ਦਾ ਕੋਈ ਫਾਇਦਾ ਨਹੀਂ। ਪਰ ਉਸੇ ਸ਼ਾਮ ਨੀਰਜ ਨੇ ਇੱਕ ਹੋਰ ਪੋਸਟ ਕਰ ਕੇ ਕਿਹਾ ਕਿ ਚੌਧਰੀ ਸਾਹਿਬ ਨੂੰ ਹੁਣ ਆਸ਼ਵਾਸਨ ਮਿਲ ਗਿਆ ਹੈ ਅਤੇ ਉਹ ਮੁੱਖ ਮੰਤਰੀ ਨਾਲ ਮਿਲ ਕੇ ਗੱਲ ਕਰਣਗੇ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਨਾਲ ਸਨ ਮੰਤਰੀ

ਮਿਲੀ ਜਾਣਕਾਰੀ ਅਨੁਸਾਰ, ਕ੍ਰਿਸ਼ੀ ਮੰਤਰੀ ਚੌਧਰੀ ਚੰਦਰ ਕੁਮਾਰ 18 ਜੂਨ ਨੂੰ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਨਾਲ ਸ਼ਿਮਲਾ ਦੇ ਸ਼ਿਲਾਈ ਅਤੇ ਠਿਓਗ ਵਿਖੇ ਸਨ। ਹਾਲਾਂਕਿ ਉਸੇ ਦਿਨ ਉਨ੍ਹਾਂ ਦੇ ਪੁੱਤਰ ਨੀਰਜ ਵਲੋਂ ਵੱਖਰੀ ਹੀ ਗੱਲ ਕਹੀ ਗਈ। ਇਸ ਘਟਨਾ ਕਾਰਨ ਹਿਮਾਚਲ ਦੀ ਕਾਂਗਰਸ ਸਰਕਾਰ 'ਚ ਅੰਦਰੂਨੀ ਤਣਾਅ ਤੇ ਚਰਚਾ ਗਹਿਰੀ ਹੋ ਰਹੀ ਹੈ।

ਮੰਤਰੀ ਨੇ ਕਿਹਾ ਸੀ ਕਿ ਕਾਂਗਰਸ ਹੋ ਚੁੱਕੀ ਹੈ 'ਪੈਰਾਲਾਈਜ਼'

ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਕੁਝ ਸਮਾਂ ਪਹਿਲਾਂ ਚੰਦਰ ਕੁਮਾਰ ਨੇ ਆਪਣੀ ਹੀ ਪਾਰਟੀ ’ਤੇ ਨਿਸ਼ਾਨਾ ਸਾਧਿਆ ਸੀ, ਜਦੋਂ ਕਾਂਗਰਸ ਦਾ ਸੰਗਠਨ ਤਿਆਰ ਨਹੀਂ ਹੋ ਰਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਪੈਰਾਲਾਈਜ਼ ਹੋ ਚੁੱਕੀ ਹੈ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਕਾਫੀ ਚਰਚਾ 'ਚ ਰਿਹਾ ਸੀ।

ਸਭ ਤੋਂ ਸੀਨੀਅਰ ਮੰਤਰੀ ਹਨ ਚੰਦਰ ਕੁਮਾਰ

ਜਾਣਕਾਰੀ ਲਈ ਦੱਸ ਦੇਈਏ ਕਿ 85 ਸਾਲਾ ਚੌਧਰੀ ਚੰਦਰ ਕੁਮਾਰ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਕੈਬਨਿਟ ਦੇ ਸਭ ਤੋਂ ਸੀਨੀਅਰ ਮੰਤਰੀ ਹਨ। ਜਵਾਲੀ ਤੋਂ ਵਿਧਾਇਕ ਚੰਦਰ ਕੁਮਾਰ ਨੇ 9ਵੀਂ ਵਾਰੀ ਚੋਣ ਲੜੀ ਸੀ ਅਤੇ ਉਹ 6ਵੀਂ ਵਾਰੀ ਵਿਧਾਇਕ ਬਣੇ ਹਨ। ਉਹ ਇੱਕ ਵਾਰੀ ਲੋਕ ਸਭਾ ਸਾਂਸਦ ਵੀ ਰਹਿ ਚੁੱਕੇ ਹਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।