Himachal News: ਹਿਮਾਚਲ ਪ੍ਰਦੇਸ਼ ਸਰਕਾਰ ਦੇ ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਬਚਕਾਨਾ ਕਰਾਰ ਦਿੱਤਾ ਹੈ। ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਿਹਾ, ਅਜਿਹੇ ਬਿਆਨ ਪੰਜਾਬ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੇ।



ਉਨ੍ਹਾਂ ਕਿਹਾ, ਉੱਤਰੀ ਭਾਰਤ ਵਿੱਚ ਜੋ ਤਬਾਹੀ ਹੋਈ ਹੈ, ਉਹ ਬੱਦਲ ਫਟਣ ਕਾਰਨ ਹੋਈ ਹੈ। ਅਜਿਹੇ 'ਚ ਹੁਣ ਪਾਣੀ ਹੇਠਾਂ ਵੱਲ ਹੀ ਵਹਿ ਜਾਵੇਗਾ। ਪਾਣੀ ਉੱਪਰੋਂ ਹੇਠਾਂ ਵੱਲ ਨਹੀਂ ਆ ਸਕਦਾ। ਇਸ ਲਈ ਨਾ ਤਾਂ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਨਾ ਹੀ ਹਿਮਾਚਲ ਪ੍ਰਦੇਸ਼ ਦੇ ਲੋਕ। ਪਾਣੀ ਜੇ ਪੰਜਾਬ ਨੂੰ ਜਾ ਰਿਹਾ ਹੈ ਤਾਂ ਇਸ ਨਾਲ ਹਿਮਾਚਲ ਦੇ ਹੱਕਾਂ ਦੀ ਲੜਾਈ ਖਤਮ ਨਹੀਂ ਹੋ ਜਾਂਦੀ।


ਉਦਯੋਗ ਮੰਤਰੀ ਹਰਸ਼ਵਰਧਨ ਚੌਹਾਨ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਪੰਜਾਬ ਨਾਲ ਆਪਣੇ ਮਸਲਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੀ ਹੈ। ਮੀਡੀਆ ਵਿੱਚ ਅਜਿਹੇ ਬਿਆਨ ਦੇਣਾ ਠੀਕ ਨਹੀਂ ਹੈ।






 


ਸੀਐਮ ਭਗਵੰਤ ਮਾਨ ਦਾ ਬਿਆਨ 



ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪੂਰੇ ਪੰਜਾਬ ਵਿੱਚ ਪਾਣੀ ਭਰਿਆ ਹੋਇਆ ਹੈ। ਹੁਣ ਹਿਮਾਤਲ ਪ੍ਰਦੇਸ਼ ਵਿੱਚ ਹਰਿਆਣਾ ਪਾਣੀ ਉੱਤੇ ਆਪਣਾ ਹੱਕ ਨਹੀਂ ਮੰਗ ਰਿਹਾ। ਉਹਨਾਂ ਨੇ ਕਿਹਾ ਸੀ ਕਿ ਹੜ੍ਹਾਂ ਦੇ ਪਾਣੀ ਨੂੰ ਵੀ ਦੋਵਾਂ ਸੂਬਿਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੀਦਾ ਹੈ।


ਉਹਨਾਂ ਨੇ ਹਿਮਾਚਲ ਪ੍ਰਦੇਸ਼ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਹਿਮਾਚਲ ਸਰਕਾਰ ਵਾਰ-ਵਾਰ ਆਪਣੇ ਹੱਕ ਦੀ ਲੜਾਈ ਲੜਨ ਲਈ ਪਹੁੰਚੀ ਹੈ ਤੇ ਇੱਥੇ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਪਾਣੀ ਤੋਂ ਪੰਜਾਬ ਦੀ ਜਨਤਾ ਪਰੇਸ਼ਾਨ ਹੈ। ਵੈਸੇ ਤਾਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਪਾਣੀ ਉੱਤੇ ਵਾਟਰ ਸੈੱਸ ਲਾਉਣ ਦੀ ਗੱਲ ਕਰ ਰਹੀ ਹੈ ਤੇ ਹੜ੍ਹ ਦੇ ਪਾਣੀ ਨੂੰ ਲਗਾਤਾਰ ਪੰਜਾਬ ਵੱਲ ਛੱਡ ਰਹੀ ਹੈ। ਹਿਮਾਚਲ ਸਰਕਾਰ ਨੂੰ ਜਾਂ ਪਾਣੀ ਰੋਕਣਾ ਚਾਹੀਦਾ ਹੈ।  ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਤਾਂ ਪੂਰੀ ਦੁਨੀਆ ਨੂੰ ਬਚਾਉਂਦਾ ਆਇਆ ਹੈ। ਮੁਸ਼ਕਿਲ ਸਮੇਂ ਵਿੱਚ ਰੈੱਡ ਕਰਾਸ ਉੱਥੇ ਪਹੁੰਚੇ ਜਾਂ ਨਾ ਪਹੁੰਚੇ ਹੋਰ ਕੋਈ ਉੱਥੇ ਪਹੁੰਚੇ ਜਾਂ ਨਾ ਪਹੁੰਚੇ, ਪਰ ਗੁਰੂ ਕਾ ਲੰਗਰ ਉੱਥੇ ਜ਼ਰੂਰ ਪਹੁੰਚਦਾ ਹੈ।