ਸ਼ਿਮਲਾ: ਉੱਤਰਾਖੰਡ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਵੀਰਵਾਰ ਨੂੰ ਮਤਾ ਪਾਸ ਕਰਕੇ ਗਾਂ ਨੂੰ ਰਾਸ਼ਟਰਮਾਤਾ ਐਲਾਨੇ ਜਾਣ ਦੀ ਗੱਲ਼ ਕਹੀ ਹੈ। ਇਸ ਤੋਂ ਪਹਿਲਾਂ ਬੀਜੇਪੀ ਸਰਕਾਰ ਵਾਲਾ ਉੱਤਰਾਖੰਡ ਦੇਸ਼ ਦਾ ਪਹਿਲਾ ਸੂਬਾ ਬਣਿਆ ਸੀ ਜਿਸ ਨੇ ਗਾਂ ਨੂੰ ਰਾਸ਼ਟਰਮਾਤਾ ਐਲਾਨੇ ਜਾਣ ਦੀ ਮੰਗ ਕੀਤੀ ਸੀ।


ਦਿਲਚਸਪ ਗੱਲ਼ ਹੈ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਰਾਸ਼ਟਰਮਾਤਾ ਐਲਾਨੇ ਜਾਣ ਬਾਰੇ ਮਤਾ ਕਾਂਗਰਸੀ ਵਿਧਾਇਕ ਅਨਿਰੁੱਧ ਸਿੰਘ ਨੇ ਲਿਆਂਦਾ ਜਿਸ ਦੀ ਬੀਜੇਪੀ ਵਿਧਾਇਕਾਂ ਨੇ ਹਮਾਇਤ ਕੀਤੀ। ਹੁਣ ਹਿਮਾਚਲ ਸਰਕਾਰ ਮਤੇ ਨੂੰ ਕੇਂਦਰ ਸਰਕਾਰ ਕੋਲ ਵਿਚਾਰ ਕਰਨ ਲਈ ਭੇਜੀ ਜਾਏਗੀ।

ਮਤਾ ਰੱਖਣ ਵਾਲੇ ਕਾਂਗਰਸ ਦੇ ਵਿਧਾਇਕ ਅਨਿਰੁੱਧ ਨੇ ਕਿਹਾ ਕਿ ਗਾਂ ਕੋਈ ਸਿਆਸੀ ਮਾਮਲਾ ਨਹੀਂ। ਉਨ੍ਹਾਂ ਕਿਹਾ ਕਿ ਗਾਂ ਕਿਸੇ ਧਰਮ ਤੇ ਜਾਤੀ ਨਾਲ ਜੁੜਿਆ ਮਸਲਾ ਨਹੀਂ। ਗਾਂ ਦਾ ਮਨੁੱਖਤਾ ਲਈ ਬੜਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਗਾਂ ਨੂੰ ਰਾਸ਼ਟਰ ਮਾਤਾ ਐਲਾਨੇ ਜਾਣ ਦੀ ਇਸ ਲਈ ਲੋੜ ਹੈ ਕਿਉਂਕਿ ਜਦੋਂ ਉਹ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਸ ਨੂੰ ਛੱਡ ਦਿੱਤਾ ਜਾਂਦਾ ਹੈ।