ਹਿਮਾਚਲ ਪ੍ਰਦੇਸ਼ ਜਾਣ ਵਾਲਿਆਂ ਲਈ ਚੰਗੀ ਖ਼ਬਰ! ਹੁਣ ਸਭ ਲਈ ਖੁੱਲ੍ਹਾ ਹਿਮਾਚਲ
ਏਬੀਪੀ ਸਾਂਝਾ | 15 Sep 2020 08:03 PM (IST)
ਹਿਮਾਚਲ ਪ੍ਰਦੇਸ਼ ਹੁਣ ਸਭ ਦੇ ਆਉਣ ਜਾਣ ਲਈ ਮੁੜ ਖੁੱਲ੍ਹ ਚੁੱਕਾ ਹੈ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਹੁਣ ਸਭ ਦੇ ਆਉਣ ਜਾਣ ਲਈ ਮੁੜ ਖੁੱਲ੍ਹ ਚੁੱਕਾ ਹੈ।ਦੱਸ ਦੇਈਏ ਕਿ ਕੋਰੋਨਾਵਾਇਰਸ ਕਾਰਨ ਪਾਬੰਦੀਆਂ ਦੇ ਚੱਲਦੇ ਪਹਿਲਾਂ ਹਿਮਾਚਲ ਸਰਕਾਰ ਨੇ ਹਿਮਾਚਲ ਅੰਦਰ ਦਾਖਲੇ ਤੇ ਰੋਕ ਲਾਈ ਸੀ ਅਤੇ ਹਿਮਾਚਲ ਆਉਣਾ ਵਾਸਤੇ ਰੈਜਿਸਟਰੇਸ਼ਨ ਕਰਵਾਉਣੀ ਪੈਂਦੀ ਸੀ।ਪਰ ਅੱਜ ਕੈਬਨਿਟ ਮੀਟਿੰਗ 'ਚ ਇਸ ਫੈਸਲੇ ਨੂੰ ਬਦਲ ਦਿੱਤੀ ਹੈ। ਹੁਣ ਹਿਮਾਚਲ ਅੰਦਰ ਦਾਖਲੇ ਲਈ ਕੋਈ ਰੈਜਿਸਟਰੇਸ਼ਨ ਨਹੀਂ ਕਰਵਾਉਣ ਪਏਗਾ।ਇਸ਼ ਦੇ ਨਾਲ ਹੀ ਸਾਰੇ ਨੈਸ਼ਨਲ ਹਾਈਵੇਅ ਵੀ ਖੋਲ੍ਹ ਦਿੱਤੇ ਗਏ ਹਨ। ਪਰ ਫਿਲਹਾਲ ਇੰਟਰ ਸਟੇਟ ਬੱਸਾਂ ਹਾਲੇ ਨਹੀਂ ਚੱਲਣਗੀਆਂ।