ਚੰਡੀਗੜ੍ਹ: ਹਿਮਾਚਲ ਪ੍ਰਦੇਸ਼ 'ਚ ਜਾਣ ਦੀ ਛੋਟ ਮਿਲਦਿਆਂ ਹੀ ਸੈਲਾਨੀਆਂ ਨੇ ਵਾਦੀਆਂ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਅਜਿਹੇ 'ਚ ਐਤਵਾਰ ਚੰਡੀਗੜ੍ਹ-ਸ਼ਿਮਲਾ ਹਾਈਵੇਅ ਦੇ ਪਰਮਾਣੂ ਬੈਰੀਅਰ 'ਤੇ ਵੱਡੀ ਗਿਣਤੀ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ। ਗੱਡੀਆਂ ਦੀਆਂ ਦੂਰ ਤਕ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ।


ਹਫਤੇ ਦੇ ਆਖੀਰ 'ਤੇ ਲੋਕ ਚੰਡੀਗੜ੍ਹ, ਪੰਚਕੂਲਾ ਤੋਂ ਕਸੌਲੀ ਤੇ ਸ਼ਿਮਲਾ ਚਲੇ ਜਾਂਦੇ ਹਨ। ਪਰ ਕੋਵਿਡ ਕਾਰਨ ਸਖਤ ਆਦੇਸ਼ਾਂ ਦੇ ਚੱਲਦਿਆਂ ਮਾਰਚ ਮਹੀਨੇ ਤੋਂ ਹਿਮਾਚਲ 'ਚ ਐਂਟਰੀ ਬੰਦ ਸੀ। ਪਰ ਬੀਤੀ 15 ਸਤੰਬਰ ਤੋਂ ਹਿਮਾਚਲ 'ਚ ਸੈਲਾਨੀਆਂ ਨੂੰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।


ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਗਣਾ ਰਣੌਤ ਨੇ ਕਿਹਾ 'ਅੱਤਵਾਦੀ', ਮੋਦੀ ਦੀ ਕੀਤੀ ਹਮਾਇਤ


ਬੇਸ਼ੱਕ ਦੇਸ਼ 'ਚ ਆਏ ਦਿਨ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੇ ਹਿਮਾਚਲ ਪ੍ਰਦੇਸ਼ ਵੱਲ ਰੁਖ ਕੀਤਾ।


ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ